ਪੇਕੇ ਘਰੋਂ ਸਹੁਰੇ ਜਾਣ ਲਈ ਨਿਕਲੀ ਜਨਾਨੀ 2 ਬੱਚਿਆਂ ਸਮੇਤ ਲਾਪਤਾ

Saturday, Dec 12, 2020 - 02:00 PM (IST)

ਲੁਧਿਆਣਾ (ਰਾਜ) : 2 ਬੱਚਿਆਂ ਨਾਲ ਪੇਕੇ ਘਰੋਂ ਸਹੁਰੇ ਜਾਣ ਲਈ ਨਿਕਲੀ ਜਨਾਨੀ ਲਾਪਤਾ ਹੋ ਗਈ। ਜਨਾਨੀ ਅਤੇ ਉਸ ਦੇ ਦੋਵੇਂ ਬੱਚਿਆਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਨੇ ਅਗਵਾ ਕਰਨ ਦਾ ਸ਼ੱਕ ਪ੍ਰਗਟ ਕੀਤਾ ਹੈ। ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁੰਡੀਆਂ ਖੁਰਦ ਦੇ ਸੁਭਾਸ਼ ਚੰਦਰ ਅਗਰਵਾਲ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਧੀ ਰੀਟਾ ਦਾ ਵਿਆਹ ਹਰਿਆਣਾ ਦੇ ਨਰੇਸ਼ ਕੁਮਾਰ ਨਾਲ ਹੋਇਆ ਸੀ।

ਉਨ੍ਹਾਂ ਦਾ ਇਕ ਪੁੱਤਰ ਅਤੇ ਧੀ ਹੈ। 30 ਨਵੰਬਰ ਨੂੰ ਉਸ ਦੀ ਧੀ ਰੀਟਾ ਦੋਵੇਂ ਬੱਚਿਆਂ ਨਾਲ ਉਨ੍ਹਾਂ ਕੋਲ ਰਹਿਣ ਲਈ ਆਈ ਸੀ। 7 ਦਸੰਬਰ ਨੂੰ ਉਸ ਦੀ ਧੀ, ਬੱਚਿਆਂ ਨਾਲ ਸਹੁਰੇ ਘਰ ਹਰਿਆਣਾ ਲਈ ਨਿਕਲੀ ਸੀ ਪਰ ਨਾ ਤਾਂ ਉਹ ਹਰਿਆਣਾ ਪੁੱਜੀ ਅਤੇ ਨਾ ਹੀ ਵਾਪਸ ਘਰ ਪੁੱਜੀ। ਸੁਭਾਸ਼ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੀ ਧੀ ਨੂੰ ਦੋਵੇਂ ਬੱਚਿਆਂ ਨਾਲ ਕਿਸੇ ਨੇ ਨਾਜਾਇਜ਼ ਹਿਰਾਸਤ 'ਚ ਰੱਖਿਆ ਹੈ। ਉਧਰ ਜਾਂਚ ਅਧਿਕਾਰੀ ਹਰਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦਾ ਹੁਣ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ।


Babita

Content Editor

Related News