ਮੁਕਤਸਰ 'ਚ ਔਰਤ ਨੇ ਬੱਚੇ ਸਮੇਤ ਨਹਿਰ 'ਚ ਮਾਰੀ ਛਾਲ, ਬਚਾਅ ਲਈ ਆਇਆ ਵਿਅਕਤੀ ਵੀ ਰੁੜ੍ਹਿਆ
Monday, Dec 05, 2022 - 01:04 PM (IST)
![ਮੁਕਤਸਰ 'ਚ ਔਰਤ ਨੇ ਬੱਚੇ ਸਮੇਤ ਨਹਿਰ 'ਚ ਮਾਰੀ ਛਾਲ, ਬਚਾਅ ਲਈ ਆਇਆ ਵਿਅਕਤੀ ਵੀ ਰੁੜ੍ਹਿਆ](https://static.jagbani.com/multimedia/2022_12image_13_04_15095828059.jpg)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਸਰਹਿੰਦ ਫੀਡਰ 'ਚ ਇਕ ਔਰਤ ਦੇ ਬੱਚੇ ਸਮੇਤ ਛਾਲ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮੁਕਤਸਰ ਸਾਹਿਬ-ਬਠਿੰਡਾ ਮਾਰਗ 'ਤੇ ਪਿੰਡ ਭੁੱਲਰ ਨੇੜਿਓ ਲੰਘਦੀ ਸਰਹਿੰਦ ਫੀਡਰ ਵਿਚ ਇਕ ਔਰਤ ਨੇ ਆਪਣੇ ਬੱਚੇ ਸਮੇਤ ਛਾਲ ਮਾਰ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਬਚਾਅ ਲਈ ਕੋਲੋਂ ਲੰਘਦੇ ਪਿੰਡ ਭੁੱਲਰ ਵਾਸੀ ਦੋ ਰਾਹਗੀਰ ਵੀ ਨਹਿਰ 'ਚ ਉਤਰ ਗਏ।
ਇਹ ਵੀ ਪੜ੍ਹੋ- ਪਤਨੀ ਤੇ ਸਾਲੇ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸੀਆਂ ਕਰਤੂਤਾਂ
ਇਕ ਰਾਹਗੀਰ ਨੇ ਬੱਚੇ ਨੂੰ ਸਹੀ-ਸਲਾਮਤ ਨਹਿਰ 'ਚੋਂ ਬਾਹਰ ਕੱਢ ਲਿਆ ਪਰ ਔਰਤ ਦੇ ਬਚਾਅ ਲਈ ਨਹਿਰ 'ਚ ਉਤਰਿਆ ਦੂਜਾ ਰਾਹਗੀਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਨਹਿਰ 'ਚ ਰੁੜ ਗਿਆ। ਔਰਤ ਦੀ ਪਹਿਚਾਣ ਹਰਜਿੰਦਰ ਕੌਰ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਜਦਕਿ ਬਚਾਅ ਲਈ ਉਤਰੇ ਰਾਹਗੀਰ ਦੀ ਪਹਿਚਾਣ ਗੁਰਦੀਪ ਸਿੰਘ ਵਾਸੀ ਪਿੰਡ ਭੁੱਲਰ ਵਜੋਂ ਹੋਈ ਹੈ। ਮੌਕੇ 'ਤੇ ਪਹੁੰਚ ਕੇ ਥਾਣਾ ਸਦਰ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।