''ਸਹੇਲੀ'' ਦੇ ਪਿਆਰ ''ਚ ਪਈ ''ਜਨਾਨੀ'' ਨੇ ਕਰ''ਤਾ ਅਜਿਹਾ ਕਾਂਡ, ਕਿ ਤੁਸੀਂ ਵੀ ਕਹੋਗੇ- ''ਇਸ਼ਕ ਵਾਕੇ ਹੀ ਅੰਨ੍ਹਾ ਹੁੰਦੈ...''
Monday, Nov 25, 2024 - 05:49 AM (IST)
ਤਲਵੰਡੀ ਸਾਬੋ (ਮੁਨੀਸ਼)- ਪੰਜਾਬ 'ਚ ਆਏ ਦਿਨ ਕੋਈ ਨਾ ਕੋਈ ਵੱਡੀ ਵਾਰਦਾਤ ਹੋਈ ਹੀ ਰਹਿੰਦੀ ਹੈ। ਪਰ ਇਸੇ ਦੌਰਾਨ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਦੇ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ’ਚ ਤਾਂਤਰਿਕ ਔਰਤ ਵਲੋਂ ਆਪਣੀ ਸਹੇਲੀ ਨਾਲ ਸਮਲਿੰਗੀ ਸਬੰਧਾਂ ਦੇ ਚਲਦਿਆਂ ਸਹੇਲੀ ਦੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਨੂੰ ਘਰ ਦੇ ਪਿੱਛੇ ਦੱਬ ਦੇਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਨੌਜਵਾਨ 18 ਨਵੰਬਰ ਤੋਂ ਲਾਪਤਾ ਸੀ, ਜਿਸ ਦੀ ਭਾਲ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੁਲਸ ਵਲੋਂ ਵੀ ਕੀਤੀ ਜਾ ਰਹੀ ਸੀ। ਇਸ ਮਾਮਲੇ ’ਚ ਪੁਲਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਦੋਵੇਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ; ਕਬੱਡੀ ਖਿਡਾਰੀ ਦਾ ਗੋਲ਼ੀਆਂ ਮਾਰ ਕੇ ਕਰ'ਤਾ ਕਤਲ, ਹਾਲੇ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦਾ ਨੌਜਵਾਨ ਬਲਵੀਰ ਸਿੰਘ 18 ਨਵੰਬਰ ਨੂੰ ਲਾਪਤਾ ਹੋ ਗਿਆ ਸੀ, ਜਿਸ ਦੀ ਪਰਿਵਾਰ ਵਲੋਂ ਭਾਲ ਆਰੰਭੀ ਗਈ ਪਰ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਬਲਵੀਰ ਸਿੰਘ ਦੇ ਭਰਾ ਪ੍ਰਲਾਦ ਸਿੰਘ ਨੇ ਗੁੰਮਸ਼ੁਦਗੀ ਦੀ ਇਤਲਾਹ ਬੀਤੇ ਦਿਨੀਂ ਪੁਲਸ ਨੂੰ ਦਿੱਤੀ ਅਤੇ ਮਾਮਲੇ ’ਚ ਗਾਟਵਾਲੀ ਪਿੰਡ ਦੀ ਤਾਂਤਰਿਕ ਔਰਤ ’ਤੇ ਸ਼ੱਕ ਜ਼ਾਹਿਰ ਕੀਤਾ।
ਡੀ.ਐੱਸ.ਪੀ. ਤਲਵੰਡੀ ਸਾਬੋ ਰਾਜੇਸ਼ ਸਨੇਹੀ ਅਤੇ ਥਾਣਾ ਮੁਖੀ ਤਲਵੰਡੀ ਸਾਬੋ ਸਰਬਜੀਤ ਕੌਰ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਆਰੰਭੀ ਤਾਂ ਤਲਵੰਡੀ ਸਾਬੋ ਪੁਲਸ ਨੇ ਬੀਤੇ ਦਿਨ ਤਾਂਤਰਿਕ ਔਰਤ ਅਤੇ ਮ੍ਰਿਤਕ ਦੇ ਘਰਵਾਲੀ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਤਾਂਤਰਿਕ ਔਰਤ ਨੇ ਬਲਵੀਰ ਸਿੰਘ ਦਾ ਕਤਲ ਕਰਨ ਬਾਰੇ ਮੰਨ ਲਿਆ।
ਡੀ.ਐੱਸ.ਪੀ. ਰਾਜੇਸ਼ ਸਨੇਹੀ ਨੇ ਦੱਸਿਆ ਕਿ ਮ੍ਰਿਤਕ ਬਲਵੀਰ ਸਿੰਘ ਦੀ ਪਤਨੀ ਸੁਖਬੀਰ ਕੌਰ ਦਾ ਪਿੰਡ ਗਾਟਵਾਲੀ ਦੀ ਤਾਂਤਰਿਕ ਔਰਤ ਗੁਰਪ੍ਰੀਤ ਕੌਰ ਕੋਲ ਕਾਫੀ ਆਉਣ-ਜਾਣ ਸੀ, ਇਥੋਂ ਤਕ ਕਿ ਦੋਵਾਂ ਵਿਚ ਸਬੰਧ (ਸਮਲਿੰਗੀ) ਵੀ ਬਣ ਗਏ ਸਨ।
ਅਕਸਰ ਹੀ ਬਲਵੀਰ ਆਪਣੀ ਪਤਨੀ ਨੂੰ ਤਾਂਤਰਿਕ ਔਰਤ ਕੋਲ ਜਾਣ ਤੋਂ ਵਰਜਦਾ ਸੀ, ਜਿਸ ਦੇ ਚਲਦਿਆਂ ਇਕ ਸਕੀਮ ਘੜ ਕੇ ਤਾਂਤਰਿਕ ਔਰਤ ਨੇ ਬਲਵੀਰ ਸਿੰਘ ਨੂੰ ਬਹਾਨੇ ਨਾਲ ਆਪਣੇ ਘਰ ਬੁਲਾਇਆ ਅਤੇ ਪਹਿਲਾਂ ਉਸ ਨੂੰ ਕਈ ਨਸ਼ੀਲੀ ਚੀਜ਼ ਦਿੱਤੀ ਤੇ ਬਾਅਦ ’ਚ ਉਸ ਦੇ ਸਿਰ ਵਿਚ ਘੋਟਣਾ ਮਾਰ ਕੇ ਅਤੇ ਫਿਰ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ- ਮਿੰਟਾਂ-ਸਕਿੰਟਾਂ 'ਚ ਉੱਜੜ ਗਿਆ ਪੂਰਾ ਪਰਿਵਾਰ, ਪਿਓ ਨੇ 5 ਮਹੀਨੇ ਦੀ ਨੰਨ੍ਹੀ ਜਾਨ ਸਣੇ ਦੁਨੀਆ ਨੂੰ ਕਿਹਾ ਅਲਵਿਦਾ
ਪੁਲਸ ਅਧਿਕਾਰੀ ਅਨੁਸਾਰ ਪਹਿਲਾਂ ਲਾਸ਼ ਉਸ ਨੇ ਘਰ ਵਿਚ ਹੀ ਰੱਖੀ। ਉਪਰੰਤ ਲਾਸ਼ ਨੂੰ ਆਪਣੇ ਮਾਸੀ ਦੇ ਘਰ ਦੇ ਪਿੱਛੇ ਟੋਇਆ ਪੁੱਟ ਕੇ ਦੱਬ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਡਿਊਟੀ ਮੈਜਿਸਟ੍ਰੇਟ ਸਿਕੰਦਰ ਸਿੰਘ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਦੀ ਹਾਜ਼ਰੀ ’ਚ ਟੋਏ ਨੂੰ ਪੁੱਟ ਕੇ ਲਾਸ਼ ਨੂੰ ਕੱਢ ਲਿਆ ਗਿਆ ਹੈ।
ਥਾਣਾ ਤਲਵੰਡੀ ਸਾਬੋ ਮੁਖੀ ਸਰਬਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਪ੍ਰਲਾਦ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਦੀ ਪਤਨੀ ਸੁਖਵੀਰ ਕੌਰ ਵਾਸੀ ਤਲਵੰਡੀ ਸਾਬੋ, ਤਾਂਤਰਿਕ ਗੁਰਪ੍ਰੀਤ ਕੌਰ ਅਤੇ ਤਾਂਤਰਿਕ ਦੀ ਮਾਸੀ ਵੀਰਪਾਲ ਕੌਰ ਵਾਸੀਆਨ ਗਾਟਵਾਲੀ, ਤਾਂਤਰਿਕ ਦੇ ਪਿਤਾ ਲੀਲਾ ਸਿੰਘ ਅਤੇ ਤਾਂਤਰਿਕ ਦੇ ਪਤੀ ਕੁਲਵਿੰਦਰ ਸਿੰਘ ਵਾਸੀ ਨੌਰੰਗ (ਹਰਿਆਣਾ) ਖਿਲਾਫ ਮਾਮਲਾ ਦਰਜ ਕਰ ਕੇ ਮ੍ਰਿਤਕ ਦੀ ਪਤਨੀ ਸੁਖਵੀਰ ਕੌਰ ਅਤੇ ਤਾਂਤਰਿਕ ਗੁਰਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਜਦੋਂ ਵਾੜ ਹੀ ਖਾ ਜਾਏ ਖੇਤ..., ਚੋਰੀ ਦਾ ਅਜਿਹਾ ਤਰੀਕਾ ਕਿ ਵੱਡਿਆਂ-ਵੱਡਿਆਂ ਨੂੰ ਪੈ ਜਾਵੇ ਮਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e