ਹੁਣ ਅੰਮ੍ਰਿਤਸਰ ਦੀ ਔਰਤ ਨੂੰ ਹੋਇਆ ਪਾਕਿ ਦੇ ਵਿਅਕਤੀ ਨਾਲ ਪਿਆਰ, ਸਰਹੱਦ ਪਾਰ ਜਾਣ ਨੂੰ ਬੇਤਾਬ 3 ਬੱਚਿਆਂ ਦੀ ਮਾਂ

Sunday, Aug 20, 2023 - 05:44 AM (IST)

ਹੁਣ ਅੰਮ੍ਰਿਤਸਰ ਦੀ ਔਰਤ ਨੂੰ ਹੋਇਆ ਪਾਕਿ ਦੇ ਵਿਅਕਤੀ ਨਾਲ ਪਿਆਰ, ਸਰਹੱਦ ਪਾਰ ਜਾਣ ਨੂੰ ਬੇਤਾਬ 3 ਬੱਚਿਆਂ ਦੀ ਮਾਂ

ਅੰਮ੍ਰਿਤਸਰ (ਛੀਨਾ)- ਭਾਰਤ ਤੇ ਪਾਕਿਸਤਾਨ ਦੀਆਂ ਔਰਤਾਂ ਅਤੇ ਮਰਦਾਂ ਦਰਮਿਆਨ ਇਕ ਦੂਜੇ ਨਾਲ ਪਿਆਰ ਦੀਆਂ ਪੀਘਾਂ ਝੂਟਣ ਦੇ ਮਾਮਲੇ ਦਿਨੋਂ ਦਿਨ ਵੱਧਦੇ ਹੀ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਵਿਚ ਵੀ ਸਾਮਣੇ ਆਇਆ ਹੈ ਜਿਥੋਂ ਦੀ ਔਰਤ ਆਪਣੇ ਪਾਕਿਸਤਾਨ ਸਥਿਤ ਆਸ਼ਕ ਕੋਲ ਜਾਣ ਲਈ ਪੂਰੀ ਤਰਾਂ ਨਾਲ ਬੇਤਾਬ ਹੋ ਚੁੱਕੀ ਹੈ। ਪੁਲਸ ਥਾਣਾ ਸੀ ਡਵੀਜ਼ਨ ਅਧੀਨ ਪੈਂਦੇ ਇਲਾਕਾ ਗੁਰੂ ਰਾਮਦਾਸ ਨਗਰ ਦੇ ਰਹਿਣ ਵਾਲੇ ਅਖੰਡ ਪਾਠੀ ਜਗਦੀਪਕ ਸਿੰਘ ਪੁੱਤਰ ਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ 2007 ਵਿਚ ਉਸ ਦਾ ਵਿਆਹ ਕੁਲਵਿੰਦਰ ਕੌਰ ਨਾਲ ਹੋਇਆ ਸੀ ਤੇ ਹੁਣ ਸਾਡੇ 3 ਲੜਕੇ ਹਨ।

ਇਹ ਖ਼ਬਰ ਵੀ ਪੜ੍ਹੋ - Breaking News: ਲੱਦਾਖ 'ਚ ਫ਼ੌਜ ਦੀ ਗੱਡੀ ਖੱਡ 'ਚ ਡਿੱਗੀ, 9 ਜਵਾਨ ਸ਼ਹੀਦ

ਉਸ ਨੇ ਅੱਗੇ ਦੱਸਿਆ ਕਿ ਕਰੀਬ 1 ਮਹੀਨਾ ਪਹਿਲਾਂ ਮੇਰੀ ਪਤਨੀ ਕੁਲਵਿੰਦਰ ਕੌਰ ਦੀ ਪਾਕਿਸਤਾਨ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਫੇਸਬੁੱਕ ’ਤੇ ਦੋਸਤੀ ਹੋ ਗਈ ਜਿਸ ਤੋਂ ਬਾਅਦ ਉਹ ਅਕਸਰ ਵਟਸਐਪ ’ਤੇ ਉਸ ਨਾਲ ਹੀ ਗੱਲਾਂ ਕਰਨ ਲੱਗ ਪਈ। ਜਗਦੀਪਕ ਸਿੰਘ ਨੇ ਕਿਹਾ ਕਿ ਇਸ ਪਿਆਰ ਦੇ ਬਾਰੇ ਜਦੋਂ ਮੈਨੂੰ ਪਤਾ ਲੱਗਾ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਆਪਣੀ ਪਤਨੀ ਨੂੰ ਆਪਣੇ ਘਰ ਪਰਿਵਾਰ ਦਾ ਵਾਸਤਾ ਦਿੰਦਿਆਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਉਕਤ ਪਾਕਿਸਤਾਨੀ ਵਿਅਕਤੀ ਨਾਲ ਸਬੰਧ ਨਾ ਰੱਖੇ। ਪਰ ਉਹ (ਕੁਲਵਿੰਦਰ ਕੌਰ) ਉਸ ਦੇ ਪਿਆਰ ’ਚ ਇੰਨੀ ਜਿਆਦਾ ਅੰਨੀ ਹੋ ਚੁੱਕੀ ਹੈ ਕਿ ਉਸ ਨੂੰ ਹੁਣ ਨਾ ਤਾਂ ਮੈਂ ਨਜ਼ਰ ਆਉਂਦਾ ਹਾਂ ਤੇ ਨਾ ਹੀ ਆਪਣਾ ਹੱਸਦਾ ਖੇਡਦਾ ਪਰਿਵਾਰ। 

ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਪਾਸਪੋਰਟ ਅਪਲਾਈ ਕਰਨ ਵਾਲੇ ਸਾਵਧਾਨ! ਭਾਰਤ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ

ਜਗਦੀਪਨ ਸਿੰਘ ਨੇ ਦੱਸਿਆ ਕਿ ਮੈਨੂੰ ਭਰਮਾਉਣ ਲਈ ਉਹ ਪਾਕਿਸਤਾਨੀ ਵਿਅਕਤੀ ਨੂੰ ਇੰਗਲੈਂਡ ਦਾ ਵਸਨੀਕ ਦੱਸਦੀ ਹੈ। ਕੁਲਵਿੰਦਰ ਕੌਰ ਆਪਣੇ ਘਰ ’ਚ ਰਹਿਣ ਵਾਲੇ ਕਲੇਸ਼ ਦੇ ਬਾਰੇ ਵਿਚ ਉਸ ਪਾਕਿਸਤਾਨੀ ਨੂੰ ਹਰ ਗੱਲ ਦੱਸਦੀ ਹੈ ਜਿਸ ਕਾਰਨ ਉਹ ਮੇਰੀ ਪਤਨੀ ਨੂੰ ਹੱਲਾਸ਼ੇਰੀ ਦਿੰਦਾਂ ਹੋਇਆ ਸਭ ਕੁਝ ਛੱਡ ਕੇ ਆਪਣਾ ਕੋਲ ਆਉਣ ਲਈ ਆਖ ਰਿਹਾ ਹੈ। ਉਸ ਨੇ ਕਿਹਾ ਕਿ ਹਾਲਾਤ ਇਹ ਬਣ ਚੁੱਕੇ ਹਨ ਕਿ ਮੇਰੀ ਪਤਨੀ ਕਿਸੇ ਵੇਲੇ ਵੀ ਆਪਣੇ ਫੇਸਬੁੱਕ ਫਰੈਂਡ ਕੋਲ ਪਾਕਿਸਤਾਨ ਜਾ ਸਕਦੀ ਹੈ, ਪਰ ਸਥਾਨਕ ਪੁਲਸ ਪ੍ਰਸ਼ਾਸਨ ਮੇਰੀ ਕੋਈ ਸੁਣਵਾਈ ਨਹੀਂ ਕਰ ਰਿਹਾ ਜਿਨ੍ਹਾਂ ਕੋਲ ਮੈਂ ਹੁਣ ਤਕ ਕਈ ਵਾਰ ਗੇੜੇ ਕੱਢ ਆਇਆ ਹਾਂ। ਜਗਦੀਪਕ ਸਿੰਘ ਨੇ ਕਿਹਾ ਕਿ ਜੇਕਰ ਮੇਰੀ ਪਤਨੀ ਕੱਲ ਨੂੰ ਪਾਕਿਸਤਾਨ ’ਚ ਆਪਣੇ ਦੋਸਤ ਕੋਲ ਚਲੀ ਜਾਂਦੀ ਹੈ ਤਾਂ ਮੈਨੂੰ ਭਾਰਤੀ ਏਜੰਸੀਆ ਅਤੇ ਪੁਲਸ ਵੱਲੋਂ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਮੈਂ ਪੂਰੀ ਤਰ੍ਹਾਂ ਬੇਵੱਸ ਹਾਂ। ਇਸ ਸਬੰਧ ’ਚ ਜਗਦੀਪਕ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਕਤ ਫੇਸਬੁੱਕ ਵਾਲਾ ਵਿਅਕਤੀ ਮੇਰਾ ਦੋਸਤ ਨਹੀ, ਭਰਾ ਬਣਿਆ ਹੈ ਜਿਸ ਨਾਲ ਮੈਂ ਆਪਣੇ ਦੁੱਖ-ਸੁੱਖ ਦੀਆਂ ਸਾਰੀਆਂ ਗੱਲਾਂ ਕਰਦੀ ਹਾਂ। ਇਸ ਤੋਂ ਵੱਧ ਸਾਡੇ ’ਚ ਕੁਝ ਨਹੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News