ਮੋਹਾਲੀ : 6ਵੀਂ ਮੰਜ਼ਿਲ ਤੋਂ ਡਿਗਣ ਕਾਰਨ ਔਰਤ ਦੀ ਮੌਤ
Friday, Mar 15, 2019 - 02:55 PM (IST)
ਮੋਹਾਲੀ (ਕੁਲਦੀਪ) : ਇੱਥੇ ਗਿਲਕੋ ਵੈਲੀ ਸੋਸਾਇਟੀ 'ਚ ਸ਼ੁੱਕਰਵਾਰ ਨੂੰ 6ਵੀਂ ਮੰਜ਼ਿਲ ਤੋਂ ਡਿਗਣ ਕਾਰਨ ਇਕ 60 ਸਾਲਾ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ, ਜਿਸ ਦੀ ਸੂਚਨਾ ਤੁਰੰਤ ਲੋਕਾਂ ਵਲੋਂ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕਾ ਦੀ ਪਛਾਣ ਸੰਤੋਸ਼ ਕੁਮਾਰੀ ਦੇ ਤੌਰ 'ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਤੋਸ਼ ਕੁਮਾਰੀ ਦਾ ਆਪਣੇ ਭਤੀਜੇ ਨਾਲ ਜਾਇਦਾਦ ਨੂੰ ਲੈ ਕੇ ਕੋਈ ਝਗੜਾ ਚੱਲ ਰਿਹਾ ਸੀ ਅਤੇ ਇਸ ਸਬੰਧੀ ਅੱਜ ਅਦਾਲਤ 'ਚ ਪੇਸ਼ੀ ਵੀ ਸੀ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਲਈ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣ 'ਚ ਲੱਗ ਗਈ ਹੈ। ਇਸ ਮਾਮਲੇ ਦੀ ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।