ਦਾਜ ਦੀ ਬਲੀ ਚੜ੍ਹੀ ਔਰਤ, ਅਦਾਲਤ ਨੇ ਪਤੀ ਤੇ ਨਣਾਨ ਨੂੰ ਸੁਣਾਈ ਜੁਰਮਾਨਾ ਤੇ ਉਮਰਕੈਦ ਦੀ ਸਜ਼ਾ
Tuesday, Sep 03, 2024 - 09:16 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ)- ਦਾਜ ਦੇ ਲਾਲਚ 'ਚ ਵਿਆਹੁਤਾ ਦੀ ਮੌਤ ਦੇ ਮਾਮਲੇ 'ਚ ਉਸ ਦੇ ਪਤੀ ਅਤੇ ਨਣਾਨ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਅਦਾਲਤ ਨੇ ਉਮਰ ਕੈਦ ਦੀ ਸ਼ਜਾ ਸੁਣਾਈ ਹੈ। 14 ਜੂਨ 2017 ਨੂੰ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਪਿੰਡ ਰੁਪਾਣਾ ਵਾਸੀ ਰਾਜਵੀਰ ਕੌਰ ਦੀ ਮੌਤ ਹੋ ਗਈ ਸੀ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਪਿਤਾ ਚੰਦ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਰਾਜਵੀਰ ਕੌਰ ਦਾ ਵਿਆਹ 5 ਦਸੰਬਰ 2014 ਨੂੰ ਪਿੰਡ ਭੁੱਲਰ ਵਾਸੀ ਜਸਪ੍ਰੀਤ ਸਿੰਘ ਨਾਲ ਹੋਇਆ ਸੀ। ਵਿਆਹ ਸਮੇਂ ਰਾਜਵੀਰ ਦੇ ਪਰਿਵਾਰ ਵੱਲੋਂ 30 ਲੱਖ ਰੁਪਏ ਦਾਜ 'ਤੇ ਖਰਚ ਕੀਤੇ ਗਏ ਸਨ। ਇਸ ਤੋਂ ਇਲਾਵਾ ਰਾਜਵੀਰ ਦੀ ਬੇਟੀ, ਜੋ ਕਿ ਉਸ ਦੀ ਮੌਤ ਸਮੇਂ 14 ਮਹੀਨੇ ਦੀ ਸੀ, ਨੂੰ ਵੀ ਉਸ ਦੇ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਕ ਸਾਮਾਨ ਦਿੱਤਾ ਸੀ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਪਹਿਲਾਂ ਕੁੜੀ ਨਾਲ ਕੀਤੀ ਦੋਸਤੀ, ਫ਼ਿਰ ਉਸ ਨੂੰ IELTS ਦੇ ਬਹਾਨੇ ਸੱਦ ਕੇ ਰੋਲ਼'ਤੀ ਪੱਤ
ਬਿਆਨਕਰਤਾ ਪਿਤਾ ਅਨੁਸਾਰ ਇਸ ਸਭ ਦੇ ਬਾਵਜੂਦ ਵੀ ਰਾਜਵੀਰ ਦਾ ਪਤੀ ਜਸਪ੍ਰੀਤ ਸਿੰਘ ਅਤੇ ਨਣਾਨ ਗੁਰਬਿੰਦਰ ਕੌਰ ਉਸ ਨੂੰ ਵੱਡੀ ਗੱਡੀ ਅਤੇ ਹੋਰ ਦਾਜ ਦਹੇਜ ਲਈ ਪ੍ਰੇਸ਼ਾਨ ਕਰਦੇ ਰਹੇ। ਇਸ ਸਬੰਧੀ ਪੰਚਾਇਤਾਂ ਵੀ ਹੋਈਆਂ ਪਰ ਉਕਤ ਦੋਵੇ ਰਾਜਵੀਰ ਤੋਂ ਹੋਰ ਦਾਜ ਦਹੇਜ ਦੀ ਮੰਗ ਕਰਦੇ ਰਹੇ। ਬਿਆਨ ਕਰਤਾ ਅਨੁਸਾਰ 14 ਜੂਨ 2017 ਨੂੰ ਉਸ ਦੀ ਧੀ ਨੇ ਜ਼ਹਿਰੀਲੀ ਚੀਜ਼ ਪੀ ਲਈ ਸੀ, ਜਿਸ ਉਪਰੰਤ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਉਸ ਸਮੇਂ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਮਾਮਲੇ ਵਿਚ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਅਮ੍ਰਿਤਾ ਸਿੰਘ ਦੀ ਅਦਾਲਤ ਨੇ ਰਾਜਵੀਰ ਕੌਰ ਦੇ ਪਤੀ ਜਸਪ੍ਰੀਤ ਸਿੰਘ ਅਤੇ ਨਣਾਨ ਗੁਰਬਿੰਦਰ ਕੌਰ ਨੂੰ ਉਮਰ ਕੈਦ ਦੀ ਸ਼ਜਾ ਸੁਣਾਈ ਹੈ। ਉਕਤ ਦੋਵਾਂ ਨੂੰ ਉਮਰ ਕੈਦ ਤੋਂ ਇਲਾਵਾ 50 ਹਜ਼ਾਰ ਰੁਪਏ ਜੁਰਮਾਨੇ ਦੀ ਸ਼ਜਾ ਵੀ ਸੁਣਾਈ ਗਈ ਹੈ।
ਇਹ ਵੀ ਪੜ੍ਹੋ- ਪਿਓ ਨੂੰ ਮਾਰੀ ਸੀ ਚਪੇੜ, ਬੇਇੱਜ਼ਤੀ ਦਾ ਬਦਲਾ ਲੈਣ ਗਏ ਪੁੱਤ ਦੇ 'ਥੱਪੜ' ਨੇ ਲੈ ਲਈ ਬਜ਼ੁਰਗ ਦੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e