ਪਤੀ ਨਾਲ ਲੜਨ ਤੋਂ ਬਾਅਦ 2 ਬੱਚਿਆਂ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ, ਜੰਗਲ ''ਚੋਂ ਮਿਲੀ ਲਾਸ਼

Tuesday, Aug 11, 2020 - 04:23 PM (IST)

ਪਤੀ ਨਾਲ ਲੜਨ ਤੋਂ ਬਾਅਦ 2 ਬੱਚਿਆਂ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ, ਜੰਗਲ ''ਚੋਂ ਮਿਲੀ ਲਾਸ਼

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-43 ਬੱਸ ਸਟੈਂਡ ਦੇ ਸਾਹਮਣੇ ਜੰਗਲ ਵਾਲੇ ਇਲਾਕੇ 'ਚੋਂ ਸੋਮਵਾਰ ਦੀ ਬੀਤੀ ਰਾਤ ਇਕ ਜਨਾਨੀ ਦੀ ਲਟਕਦੀ ਹੋਈ ਲਾਸ਼ ਬਰਾਮਦ ਕੀਤੀ ਗਈ ਹੈ। ਜਨਾਨੀ ਨੇ ਚੁੰਨੀ ਨਾਲ ਫੰਦਾ ਲਾਇਆ ਹੋਇਆ ਸੀ। ਪੁਲਸ ਨੇ ਉਸ ਨੂੰ ਫੰਦੇ ਤੋਂ ਉਤਾਰ ਕੇ ਜੀ. ਐਮ. ਸੀ. ਐਚ.-16 ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ।

ਜਾਣਕਾਰੀ ਮੁਤਾਬਕ ਮ੍ਰਿਤਕ ਜਨਾਨੀ ਸੈਕਟਰ-52 ਦੀ ਰਹਿਣ ਵਾਲੀ ਹੈ। ਉਸ ਦੇ 2 ਬੱਚੇ ਹਨ ਅਤੇ ਪਤੀ ਨਾਲ ਹੋਏ ਝਗੜੇ ਤੋਂ ਬਾਅਦ ਉਸ ਨੇ ਫੰਦਾ ਲਗਾ ਲਿਆ। ਇਸ ਦੀ ਸੂਚਨਾ ਇਕ ਰਾਹਗੀਰ ਵੱਲੋਂ ਪੁਲਸ ਨੂੰ ਦਿੱਤੀ ਗਈ ਸੀ ਕਿ ਸੈਕਟਰ-43 ਬੱਸ ਸਟੈਂਡ ਨੇੜੇ ਇਕ ਜਨਾਨੀ ਦਰੱਖਤ ਨਾਲ ਲਟਕ ਰਹੀ ਹੈ, ਜਿਸ ਤੋਂ ਬਾਅਦ ਕੰਟਰੋਲ ਰੂਮ ਦੇ ਮੁਲਾਜ਼ਮਾਂ ਨੇ ਮਾਮਲੇ ਦੀ ਸੂਚਨਾ ਸੈਕਟਰ-36 ਥਾਣਾ ਪੁਲਸ ਨੂੰ ਦਿੱਤੀ।

ਸੈਕਟਰ-36 ਥਾਣਾ ਪ੍ਰਭਾਰੀ ਰਣਜੋਤ ਸਿੰਘ ਅਤੇ ਸੈਕਟਰ-43 ਬੱਸ ਸਟੈਂਡ ਚੌਂਕੀ ਇੰਚਾਰਜ ਮੌਕੇ 'ਤੇ ਪੁੱਜੇ। ਪੁਲਸ ਨੇ ਦੇਖਿਆ ਕਿ ਜੰਗਲ ਦੇ ਇਲਾਕੇ 'ਚ ਦਰੱਖਤ ਨਾਲ ਚੁੰਨੀ ਦੇ ਸਹਾਰੇ ਇਕ ਜਨਾਨੀ ਫੰਦੇ 'ਤੇ ਲਟਕੀ ਹੋਈ ਹੈ। ਪੁਲਸ ਨੇ ਉਸ ਨੂੰ ਹੇਠਾਂ ਉਤਾਰਿਆ ਅਤੇ ਹਸਪਤਾਲ ਲੈ ਗਏ। ਜਾਂਚ ਦੌਰਾਨ ਘਟਨਾ ਵਾਲੀ ਥਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਕੀਤਾ ਗਿਆ ਹੈ।


author

Babita

Content Editor

Related News