ਢਾਈ ਸਾਲ ਦੀ ਧੀ ਨੂੰ ਮਿਲਣ ਗਈ ਔਰਤ ਦੀ ਸਹੁਰਿਆਂ ਨੇ ਕੀਤੀ ਕੁੱਟਮਾਰ, ਕੇਸ ਦਰਜ

03/21/2023 12:00:34 PM

ਲੁਧਿਆਣਾ (ਰਾਜ) : ਆਪਣੀ ਢਾਈ ਸਾਲ ਦੀ ਧੀ ਨੂੰ ਮਿਲਣ ਲਈ ਗਈ ਔਰਤ ਨਾਲ ਸਹੁਰਿਆਂ ਨੇ ਕੁੱਟਮਾਰ ਕੀਤੀ। ਇਸ ਮਾਮਲੇ ’ਚ ਥਾਣਾ ਟਿੱਬਾ ਦੀ ਪੁਲਸ ਨੇ ਮਹਿਲਾ ਚਿੰਕੀ ਦੀ ਸ਼ਿਕਾਇਤ ’ਤੇ ਬਲਜੀਤ ਕੌਰ, ਜਸਵੀਰ ਸਿੰਘ, ਬਲਵੀਰ ਸਿੰਘ, ਹਰਜੀਤ ਕੌਰ, ਜਗਜੀਤ ਸਿੰਘ ਅਤੇ ਗਗਨਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਸ ਸ਼ਿਕਾਇਤ ’ਚ ਔਰਤ ਦਾ ਕਹਿਣਾ ਹੈ ਕਿ ਉਸ ਦੇ ਪਤੀ ਮਨਜੀਤ ਸਿੰਘ ਖ਼ਿਲਾਫ਼ ਸਾਲ 2021 ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਹੋਇਆ ਸੀ, ਜਿਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਚਲੀ ਗਈ ਸੀ ਪਰ ਸਹੁਰਿਆਂ ਨੇ ਉਸ ਦੀ ਢਾਈ ਸਾਲ ਦੀ ਧੀ ਨੂੰ ਆਪਣੇ ਕੋਲ ਹੀ ਰੱਖ ਲਿਆ ਸੀ। ਉਹ ਕੁੱਝ ਦਿਨ ਪਹਿਲਾਂ ਆਪਣੀ ਧੀ ਨੂੰ ਮਿਲਣ ਲਈ ਗਈ ਤਾਂ ਉਕਤ ਮੁਲਜ਼ਮਾਂ ਨੇ ਉਸ ਨਾਲ ਬਹਿਸ ਕੀਤੀ ਅਤੇ ਕੁੱਟਮਾਰ ਕੀਤੀ।
 


Babita

Content Editor

Related News