3 ਬੱਚਿਆਂ ਦੀ ਮਾਂ 'ਤੇ ਆਇਆ ਸਿਰਫ਼ਿਰੇ ਦਾ ਦਿਲ! ਫ਼ਿਰ ਜੋ ਹੋਇਆ ਜਾਣ ਉੱਡ ਜਾਣਗੇ ਹੋਸ਼

Tuesday, Jul 16, 2024 - 09:37 AM (IST)

3 ਬੱਚਿਆਂ ਦੀ ਮਾਂ 'ਤੇ ਆਇਆ ਸਿਰਫ਼ਿਰੇ ਦਾ ਦਿਲ! ਫ਼ਿਰ ਜੋ ਹੋਇਆ ਜਾਣ ਉੱਡ ਜਾਣਗੇ ਹੋਸ਼

ਬਠਿੰਡਾ (ਵਿਜੇ ਵਰਮਾ, ਬੱਜੋਆਣੀਆਂ)- ਸਥਾਨਕ ਨਗਰ ਵਿਖੇ ਇਕ ਔਰਤ ਤੇ ਤੇਲ ਪਾਕੇ ਸਾੜਣ ਦਾ ਮਾਮਲਾ ਸਾਹਮਣੇ ਆਇਆ ਹੈ। ਤੇਲ ਪਾਉਣ ਦੇ ਕਾਰਨ ਜਬਰਦਸਤੀ ਪਿਆਰ ਕਰਨ ਦਾ ਮਾਮਲਾ ਦੱਸਿਆ ਜਾ ਰਿਹਾ ਹੈ। 

ਮਿਲੀ ਜਾਣਕਾਰੀ ਅਨੁਸਾਰ ਤਿੰਨ ਬੱਚਿਆਂ ਦੀ ਮਾਂ ਇਕ ਔਰਤ ਨਗਰ ਨਥਾਣਾ ਵਿ ਰਹਿ ਰਹੀ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸਦੇ ਗੁਆਂਢ ਵਿਚ ਇਕ ਲੜਕਾ ਧਰਤੀ ਵਿਚ ਬੋਰ ਕਰਨ ਲਈ ਪਿੰਡ ਪੂਹਲੀ ਤੋਂ ਆਉਂਦਾ ਸੀ ਜੋ ਲਗਾਤਾਰ ਉਸ ਦੇ ਘਰ ਪਾਣੀ ਧਾਣੀ ਲੈਣ ਵਾਸਤੇ ਆ ਜਾਂਦਾ ਸੀ। ਇਸ ਲੜਕੇ ਨੇ ਪੀੜਤ ਔਰਤ ਨੂੰ ਪਿਆਰ ਕਰਨ ਲਈ ਮਜਬੂਰ ਕੀਤਾ ਅਤੇ ਪਿਆਰ ਨਾ ਕਰਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗਾ। 

ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਮਾਸੂਮ ਬੱਚੀਆਂ ਨਾਲ ਕੀਤਾ ਸ਼ਰਮਨਾਕ ਕਾਰਾ! ਹੈਰਾਨ ਕਰੇਗਾ ਪੂਰਾ ਮਾਮਲਾ

ਬੀਤੇ ਦਿਨੀਂ ਜਦੋਂ ਔਰਤ ਬੱਚੇ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਤਾਂ ਇਕ ਮੋਟਰ ਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਗੁਰਦੁਆਰਾ ਸਾਹਿਬ ਨਜ਼ਦੀਕ ਆ ਕੇ ਘੇਰ ਲਿਆ ਅਤੇ ਬੋਤਲ ਨਾਲ ਕੋਈ ਜਲਣਸ਼ੀਲ ਪਦਾਰਥ ਪਾਕੇ ਭੱਜ ਕੇ ਗਏ। ਪੀੜਤ ਔਰਤ ਨੂੰ ਹਸਪਤਾਲ ਭਰਤੀ ਗਿਆ। ਇਸ ਘਟਨਾ ਦਾ ਜਾਇਜ਼ਾ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਲਿਆ ਅਤੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News