50 ਪਾਬੰਦੀਸ਼ੁਦਾ ਟੀਕਿਆਂ ਸਮੇਤ ਔਰਤ ਕਾਬੂ

Friday, Jul 12, 2019 - 04:23 PM (IST)

50 ਪਾਬੰਦੀਸ਼ੁਦਾ ਟੀਕਿਆਂ ਸਮੇਤ ਔਰਤ ਕਾਬੂ

ਚੰਡੀਗੜ੍ਹ (ਸੁਸ਼ੀਲ) : ਪਾਬੰਦੀਸ਼ੁਦਾ ਟੀਕਿਆਂ ਦੀ ਸਪਲਾਈ ਕਰਨ ਵਾਲੀ ਔਰਤ ਨੂੰ ਪੁਲਸ ਨੇ ਸੈਕਟਰ-39 ਨੇੜਿਓਂ ਕਾਬੂ ਕੀਤਾ ਹੈ। ਔਰਤ ਦੀ ਪਛਾਣ ਅਰਸ਼ਦੀਪ ਕੌਰ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਉਸ ਕੋਲੋਂ ਪੁਲਸ ਨੂੰ 50 ਟੀਕੇ ਮਿਲੇ ਹਨ। ਸੈਕਟਰ-39 ਥਾਣਾ ਪੁਲਸ ਨੇ ਅਰਸ਼ਦੀਪ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਸ ਚੋਰੀ ਅਤੇ ਸਨੈਚਿੰਗ ਰੋਕਣ ਲਈ ਪੈਟਰੋਲਿੰਗ ਕਰ ਰਹੀ ਸੀ। ਜਦੋਂ ਟੀਮ ਸੈਕਟਰ 39ਏ/ਬੀ ਨੂੰ ਵੰਡਦੀ ਸੜਕ 'ਤੇ ਪੁੱਜੀ ਤਾਂ ਥੈਲਾ ਲੈ ਕੇ ਆ ਰਹੀ ਔਰਤ ਅਚਾਨਕ ਮੁੜ ਕੇ ਵਾਪਸ ਜਾਣ ਲੱਗੀ। ਪੁਲਸ ਟੀਮ ਨੂੰ ਔਰਤ 'ਤੇ ਸ਼ੱਕ ਹੋਇਆ ਅਤੇ ਉਸ ਨੂੰ ਥੋੜ੍ਹੀ ਦੂਰ ਜਾ ਕੇ ਮਹਿਲਾ ਕਾਂਸਟੇਬਲ ਦੀ ਮਦਦ ਨਾਲ ਫੜ੍ਹ ਲਿਆ ਗਿਆ।


author

Babita

Content Editor

Related News