ਔਰਤ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Wednesday, Apr 03, 2019 - 05:25 PM (IST)

ਔਰਤ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਪਠਾਨਕੋਟ (ਸ਼ਾਰਦਾ, ਕੰਵਲ) : ਢਾਂਗੂ ਪੀਰ ਪੁਲਸ ਚੌਕੀ ਦੇ ਅਧੀਨ ਆਉਂਦੀ ਪੰਚਾਇਤ ਮਾਜਰਾ ਦੀ ਇਕ ਔਰਤ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਢਾਂਗੂ ਪੁਲਸ ਚੌਕੀ ਦੇ ਮੁਖੀ ਸੰਜੇ ਕੁਮਾਰ ਸ਼ਰਮਾ ਨੇ ਡੀ. ਐੱਸ. ਪੀ. ਨੂਰਪੁਰ ਨੂੰ ਸੂਚਿਤ ਕੀਤਾ। ਜਿਸ 'ਤੇ ਉਹ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ।
ਡੀ. ਐੱਸ. ਪੀ. ਨੂਰਪੁਰ ਸਾਹਿਲ ਅਰੋੜਾ ਨੇ ਦੱਸਿਆ ਕਿ ਮਾਜਰਾ 'ਚ ਬੀਤੀ ਰਾਤ ਲਗਭਗ 12.15 ਵਜੇ ਗੋਬਿੰਦ ਥਾਮਲ ਦਾਸ ਉਰਫ਼ ਅੰਜੂ (23) ਪਤਨੀ ਸੁਦਰਸ਼ਨ ਕੁਮਾਰ ਜੋ ਕਿ ਬੀਤੇ ਕਾਫ਼ੀ ਸਮੇਂ ਤੋਂ ਇਕ ਪ੍ਰਾਈਵੇਟ ਕੰਪਨੀ 'ਚ ਕੰਮ ਕਰ ਰਹੀ ਸੀ, ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਤਾਮਿਲਨਾਡੂ ਦੀ ਹੈ ਅਤੇ ਉਸ ਦਾ ਪਤੀ ਉੜੀਸਾ ਦਾ ਰਹਿਣ ਵਾਲਾ ਹੈ, ਜੋ ਕਿ ਲਗਭਗ 20 ਸਾਲਾਂ ਤੋਂ ਮਾਜਰਾ ਦੀ ਇਕ ਕੰਪਨੀ 'ਚ ਕੰਮ ਕਰ ਰਹੇ ਸਨ। ਮ੍ਰਿਤਕਾ ਆਪਣੇ ਪਿੱਛੇ 2 ਬੱਚੇ ਲੜਕੀ (8) ਤੇ ਲੜਕਾ (10) ਛੱਡ ਗਈ ਹੈ। ਪੁਲਸ ਨੇ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਡੂੰਘਾਈ ਨਾਲ ਜਾਂਚ ਸ਼ੁਰੂ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਨੂਰਪੁਰ ਭੇਜ ਦਿੱਤਾ ਹੈ।


author

Gurminder Singh

Content Editor

Related News