24 ਘੰਟਿਆਂ ’ਚ ਸੁਲਝੀ ਜਨਾਨੀ ਦੇ ਕਤਲ ਦੀ ਗੁੱਥੀ, ਨਸ਼ੇ ਦੀ ਪੂਰਤੀ ਲਈ ਸੋਨਾ ਚੋਰੀ ਕਰਨ ਲਈ ਕੀਤਾ ਸੀ ਕਤਲ

Wednesday, Aug 25, 2021 - 11:23 AM (IST)

ਬਟਾਲਾ (ਜ. ਬ., ਅਸ਼ਵਨੀ) - ਬੀਤੇ ਦਿਨ ਸਥਾਨਕ ਬੇੜੀਆ ਮੁਹੱਲੇ ਦੀ ਇਕ ਜਨਾਨੀ ਦੇ ਹੋਏ ਕਤਲ ਦੇ ਮਾਮਲੇ ’ਚ ਪੁਲਸ ਨੇ ਕੁਝ ਘੰਟਿਆਂ ’ਚ ਗੁੱਥੀ ਨੂੰ ਸੁਲਝਾ ਕੇ 2 ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਦੱਸ ਦੇਈਏ ਕਿ 2 ਦਿਨ ਪਹਿਲਾ ਬਟਾਲਾ ’ਚ ਕਈ ਸਾਲਾ ਬਾਅਦ ਆਈ. ਪੀ. ਐੱਸ. ਅਫ਼ਸਰ ਦੇ ਰੂਪ ਵਿੱਚ ਐੱਸ. ਐੱਸ. ਪੀ ਅਸ਼ਵਨੀ ਕਪੂਰ ਨਿਯੁਕਤ ਹੋਏ। ਉਨ੍ਹਾਂ ਦੇ ਚਾਰਜ ਲੈਣ ਤੋਂ ਮਹਿਜ ਚੰਦ ਘੰਟਿਆਂ ਬਾਅਦ ਹੀ ਕਤਲ ਕੇਸ ਦੀ ਗੁੱਥੀ ਸੁਲਝਾਉਣ ਦੀ ਚੁਣੌਤੀ ਸੀ ਪਰ ਐੱਸ. ਐੱਸ. ਪੀ. ਨੇ ਬੇੜੀਆ ਮੁਹੱਲੇ ਦੀ ਜਨਾਨੀ ਪ੍ਰਵੇਜ ਸਾਨਨ ਪਤਨੀ ਨਰਿੰਦਰ ਕੁਮਾਰ ਦੇ ਕਤਲ ਦੀ ਗੁੱਥੀ 24 ਘੰਟਿਆਂ ਵਿੱਚ ਸੁਲਝਾ ਲਿਆ।

ਪੜ੍ਹੋ ਇਹ ਵੀ ਖ਼ਬਰ - ਨਾਨਕੇ ਘਰ ਆਈ 12 ਸਾਲਾ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਵ ਅਤੇ ਉਸਦੇ ਦੋਸਤ ਪੀਚੀ, ਜੋ ਸੇਖੜੀ ਮੁਹੱਲੇ ਦੇ ਵਸਨੀਕ ਹਨ ਅਤੇ ਨਸ਼ਾ ਕਰਨ ਦੇ ਆਦੀ ਹਨ। ਉਹ ਬਟਾਲਾ ਦੀ ਇਕ ਫੈਕਟਰੀ ’ਚ ਕੰਮ ਕਰਦੇ ਹਨ। ਬੀਤੇ ਦਿਨੀਂ ਉਹ ਬੇੜੀਆ ਮੁਹੱਲੇ ’ਚ ਪ੍ਰਵੇਜ ਸਾਨਨ ਦੇ ਘਰ ਸੋਡੇ ਦੀਆਂ ਬੋਤਲਾਂ ਦੇਣ ਗਏ ਤੇ ਨਸ਼ੇ ਦੀ ਪੂਰਤੀ ਕਰਨ ਲਈ ਉਕਤ ਜਨਾਨੀ ਦੇ ਸਿਰ ’ਤੇ ਬੋਤਲ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਫਿਰ ਉਸਦੀ ਅਲਮਾਰੀ ’ਚੋ ਕਰੀਬ 52 ਗ੍ਰਾਮ ਸੋਨਾ ਅਤੇ ਉਸਦਾ ਕੀਮਤੀ ਮੋਬਾਇਲ ਲੈ ਕੇ ਰਫੂ-ਚੱਕਰ ਹੋ ਗਏ ਸੀ। ਪੁਲਸ ਨੇ ਸਾਰੀ ਜਾਂਚ ਕਰਨ ਤੋਂ ਬਾਅਦ 2 ਕਾਤਲਾਂ ਨੂੰ ਸੋਨੇ ਅਤੇ ਮੋਬਾਇਲ ਸਮੇਤ ਗ੍ਰਿਫ਼ਤਾਰ ਕਰ ਕੇ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : MP ਰਵਨੀਤ ਸਿੰਘ ਬਿੱਟੂ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ (ਵੀਡੀਓ)


rajwinder kaur

Content Editor

Related News