ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਜਨਾਨੀ ਦੀ ਮੌਤ

Tuesday, Aug 17, 2021 - 05:38 PM (IST)

ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਜਨਾਨੀ ਦੀ ਮੌਤ

ਸ੍ਰੀ ਆਨੰਦਪੁਰ ਸਾਹਿਬ (ਦਲਜੀਤ ਸਿੰਘ ਅਰੋੜਾ) : ਸ੍ਰੀ ਆਨੰਦਪੁਰ ਸਾਹਿਬ-ਨੰਗਲ ਮੁੱਖ ਸੜਕ ’ਤੇ ਪਿੰਡ ਚੰਡੇਸਰ ਟੀ ਪੁਆਇੰਟ ਵਿਖੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਇਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਫਤੀਸ਼ੀ ਅਫ਼ਸਰ ਕੇਸ਼ਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇੜਲੇ ਪਿੰਡ ਲੰਗ ਮਜਾਰੀ ਦਾ ਰਹਿਣ ਵਾਲਾ ਮਹਿੰਦਰ ਸਿੰਘ ਆਪਣੀ ਪਤਨੀ ਨਿਰਮਲ ਕੋਲ ਦੇ ਨਾਲ ਨੇੜਲੇ ਕਸਬੇ ਗੰਗੂਵਾਲ ਦੀ ਮਾਰਕੀਟ ਵਿਚੋਂ ਖਰੀਦਦਾਰੀ ਕਰਕੇ ਪੈਦਲ ਹੀ ਆਪਣੇ ਪਿੰਡ ਲੰਗ ਮਜਾਰੀ ਵੱਲ ਜਾ ਰਹੇ ਸਨ।

ਇਸ ਦੌਰਾਨ ਰਸਤੇ ਵਿਚ ਚੰਡੇਸਰ ਟੀ-ਪੁਆਇੰਟ ਕੋਲ ਜਦੋਂ ਉਹ ਪੁੱਜੇ ਤਾਂ ਪਿੱਛੋਂ ਆ ਰਹੇ ਇਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਔਰਤ ਨਿਰਮਲ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਖ਼ਿਲਾਫ਼ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News