ਅਣ-ਪਛਾਤੀ ਔਰਤ ਦੀ ਲਾਸ਼ ਸਣੇ ਭਾਖੜਾ ਨਹਿਰ ’ਚੋਂ ਦੋ ਲਾਸ਼ਾ ਬਰਾਮਦ

Monday, Dec 20, 2021 - 06:20 PM (IST)

ਸਮਾਣਾ (ਦਰਦ) : ਸਦਰ ਪੁਲਸ ਨੇ ਭਾਖੜਾ ਨਹਿਰ ’ਚੋਂ 45 ਸਾਲਾ ਅਣ-ਪਛਾਤੀ ਔਰਤ ਅਤੇ 50 ਸਾਲਾ ਇਕ ਵਿਅਕਤੀ ਦੀ ਤੈਰਦੀ ਹੋਈ ਲਾਸ਼ ਗੋਤਾਖੋਰਾਂ ਦੀ ਮਦਦ ਨਾਲ ਨਹਿਰ ’ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਸਮਾਣਾ ਦੀ ਮੋਰਚਰੀ ’ਚ ਰਖਵਾਇਆ ਗਿਆ। ਵਿਅਕਤੀ ਦੀ ਲਾਸ਼ ਦੀ ਪਹਿਚਾਣ ਝੰਡਾ ਸਿੰਘ (50) ਪੁੱਤਰ ਕਰਨੈਲ ਸਿੰਘ ਨਿਵਾਸੀ ਪਿੰਡ ਘੰਗਰਲੀ ਵਜੋਂ ਹੋਈ। ਮਾਮਲੇ ਦੇ ਜਾਂਚ ਅਧਿਕਾਰੀ ਮਵੀ ਪੁਲਸ ਦੇ ਏ.ਐੱਸ.ਆਈ ਜਸਵੰਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਇਵਰ ਵਜੋਂ ਕੰਮ ਕਰਦਾ ਝੰਡਾ ਸਿੰਘ ਕੁਝ ਸਮਾਂ ਪਹਿਲਾ ਆਪਣੇ ਭਰਾ ਦੀ ਮੌਤ ਤੋਂ ਬਾਅਦ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ ਦੇ ਚੱਲਦਿਆਂ 14 ਦਸੰਬਰ ਦੀ ਦੁਪਹਿਰ ਉਸ ਨੇ ਗੜ੍ਹੀ ਸਾਹਿਬ ਨੇੜੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ ਅਤੇ ਪੰਜ ਦਿਨ ਬਾਅਦ ਐਤਵਾਰ ਨੂੰ ਪਿੰਡ ਧਨੇਠਾ ਨੇੜੇ ਉਸ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋਣ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।

ਸਦਰ ਪੁਲਸ ਦੇ ਏ.ਐੱਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਅਣ-ਪਛਾਤੀ ਔਰਤ ਦੀ ਬਰਾਮਦ ਹੋਈ ਲਾਸ਼ ਸੰਬਧੀ ਦੱਸਿਆ ਕਿ ਪਿੰਡ ਢੈਂਠਲ ਤੋਂ ਲੰਘਦੀ ਭਾਖੜਾ ਨਹਿਰ ’ਚੋਂ ਐਤਵਾਰ ਨੂੰ ਔਰਤ ਦੀ ਲਾਸ਼ ਵੇਖਣ ’ਤੇ ਗੋਤਾਖੋਰਾ ਵੱਲੋਂ ਪੁਲਸ ਨੂੰ ਸੂਚਨਾ ਦੇਣ ਉਪਰੰਤ ਬਾਹਰ ਕੱਢਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਗੋਤਾਖੋਰਾਂ ਅਨੁਸਾਰ ਉਕਤ ਔਰਤ ਨੇ ਵੀਰਵਾਰ ਨੂੰ ਪਿੰਡ ਪਸਿਆਣਾ ਨੇੜੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਸੀ। ਗੋਤਾਖੋਰਾਂ ਵੱਲੋਂ ਭਾਲ ਦੌਰਾਨ ਉਸ ਦੀ ਲਾਸ਼ ਪਿੰਡ ਢੱਕੜਬਾ ਨੇੜੇ ਤੈਰਦੀ ਜਾਂਦੀ ਵੇਖ ਕੇ ਉਸ ਨੂੰ ਨਹਿਰ ਵਿਚ ਹੀ ਰੱਸੀ ਨਾਲ ਬੰਨ੍ਹ ਲਿਆ ਪਰ ਰੱਸੀ ਟੁੱਟਨ ’ਤੇ ਲਾਸ਼ ਨਹਿਰ ’ਚ ਡੁੱਬ ਗਈ ਜਿਸ ਨੂੰ ਪਿੰਡ ਢੈਂਠਲ ਨੇੜੇ ਤੈਰਦੀ ਵੇਖਣ ’ਤੇ ਨਹਿਰ ’ਚੋਂ ਬਾਹਰ ਕੱਢਿਆ। ਅਧਿਕਾਰੀ ਅਨੁਸਾਰ ਕੰਟਰੋਲ ਰੂਮ ਨੂੰ ਸੂਚਨਾ ਦੇਣ ਉਪਰੰਤ ਪੁਲਸ ਨੇ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।

 


Gurminder Singh

Content Editor

Related News