ਬੇਅਦਬੀ ਦੇ ਮੁੱਖ ਗਵਾਹ ਨੂੰ ਖਰੀਦਣ ਦੀ ਕੋਸ਼ਿਸ਼, ਦਿੱਤਾ 2 ਲੱਖ ਦਾ ਚੈੱਕ

Monday, Sep 16, 2019 - 06:06 PM (IST)

ਬੇਅਦਬੀ ਦੇ ਮੁੱਖ ਗਵਾਹ ਨੂੰ ਖਰੀਦਣ ਦੀ ਕੋਸ਼ਿਸ਼, ਦਿੱਤਾ 2 ਲੱਖ ਦਾ ਚੈੱਕ

ਮੋਗਾ (ਗੋਪੀ ਰਾਊਕੇ)—ਜ਼ਿਲਾ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਅਧੀਨ ਪੈਂਦੇ ਪਿੰਡ ਮੱਲ੍ਹਕੇ 'ਚ 4 ਨਵੰਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਥਾਣਾ ਸਮਾਲਸਰ ਦੀ ਪੁਲਸ ਨੇ 5 ਡੇਰਾ ਪ੍ਰੇਮੀਆਂ 'ਤੇ ਮਾਮਲਾ ਦਰਜ ਕੀਤਾ ਸੀ, ਉੱਥੇ ਇਹ ਮਾਮਲਾ ਅੱਜ ਮਾਨਯੋਗ ਅਦਾਲਤ 'ਚ ਚੱਲ ਰਿਹਾ ਸੀ, ਜਿਸ 'ਚ ਸੇਵਕ ਸਿੰਘ ਦੀ ਮੁੱਖ ਗਵਾਹੀ ਸੀ। ਸੇਵਕ ਸਿੰਘ ਦੇ ਮੁਤਾਬਕ ਪਿੰਡ ਦੇ 2 ਵਿਅਕਤੀ ਉਸ ਨੂੰ ਗਵਾਹੀ ਤੋਂ ਮੁਕਰਨ ਲਈ ਕਹਿ ਰਹੇ ਸਨ, ਜਿਸ ਦੇ ਬਦਲੇ ਉਨ੍ਹਾਂ ਨੇ 2 ਲੱਖ ਦਾ ਚੈੱਕ ਵੀ ਉਸ ਨੂੰ ਦਿੱਤਾ ਅਤੇ 2 ਲੱਖ ਅੱਜ 16 ਤਾਰੀਖ ਨੂੰ ਅਦਾਲਤ 'ਚ ਗਵਾਹੀ ਮੁਕਰਨ ਦੇ ਬਾਅਦ ਅਤੇ ਦੇਣ ਦਾ ਤੈਅ ਕੀਤਾ ਸੀ, ਪਰ ਮੁੱਖ ਗਵਾਹ ਨੇ ਇਸ ਦੀ ਲਿਖਤੀ ਸ਼ਿਕਾਇਤ ਐੱਸ.ਐੱਸ.ਪੀ. ਮੋਗਾ ਨੂੰ ਦਿੱਤੀ ਅਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।


author

Shyna

Content Editor

Related News