ਬਿਨਾਂ ਇਜਾਜ਼ਤ ਚੱਲ ਰਹੀ ਆਰਾ ਮਸ਼ੀਨ ਸੀਲ

Wednesday, Jul 04, 2018 - 06:26 AM (IST)

ਬਿਨਾਂ ਇਜਾਜ਼ਤ ਚੱਲ ਰਹੀ ਆਰਾ ਮਸ਼ੀਨ ਸੀਲ

ਨਵਾਂਗਰਾਓਂ,  (ਮੁਨੀਸ਼)-  ਪਿੰਡ ਪੜੌਲ 'ਚ ਕਈ ਮਹੀਨਿਆਂ ਤੋਂ ਇਕ ਆਰਾ ਮਸ਼ੀਨ ਬਿਨਾਂ ਇਜਾਜ਼ਤ ਚੱਲ ਰਹੀ ਸੀ, ਜਦੋਂ ਇਸ ਬਾਰੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਰੇਂਜ ਅਫਸਰ ਬਲਜਿੰਦਰ ਸਿੰਘ ਦੇ ਹੁਕਮਾਂ 'ਤੇ ਬੀ. ਓ. ਰਾਜਦਵਿੰਦਰ ਸਿੰਘ ਤੇ ਵਣ ਗਾਰਡ ਮਨਜੀਤ ਸਿੰਘ ਟੀਮ ਲੈ ਕੇ ਪਿੰਡ ਪੜੌਲ ਪੁੱਜੇ । ਵਿਭਾਗ ਦੀ ਟੀਮ ਨੇ ਜਦੋਂ ਆਰਾ ਚਲਾਉਣ ਵਾਲੇ ਰਾਜਪਾਲ ਤੋਂ ਲਾਇਸੰਸ ਬਾਰੇ ਪੁੱਛਿਆ ਤਾਂ ਉਹ ਕੋਈ ਵੀ ਦਸਤਾਵੇਜ਼ ਮੌਕੇ 'ਤੇ ਨਹੀਂ ਦਿਖਾ ਸਕਿਆ । 
ਟੀਮ ਨੇ ਮੌਕੇ 'ਤੇ ਹੀ ਆਰੇ ਨੂੰ ਸੀਲ ਕਰ ਦਿੱਤਾ । ਡੀ. ਐੱਫ. ਓ. ਗੁਰਅਮਨ ਸਿੰਘ ਨੇ ਦੱਸਿਆ ਕਿ ਪਿੰਡ ਪੜੌਲ ਵਿਚ ਬਿਨਾਂ ਲਾਇਸੈਂਸ ਚੱਲ ਰਹੇ ਆਰੇ ਨੂੰ ਟੀਮ ਨੇ ਸੀਲ ਕਰ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । 


Related News