ਇਕ ਮਹੀਨੇ ’ਚ ਹੀ ਕਾਫੀ ਖਤਰਨਾਕ ਹੋ ਚੁੱਕਾ ਹੈ ਕੋਰੋਨਾ ਵਾਇਰਸ

Wednesday, May 19, 2021 - 05:57 PM (IST)

ਇਕ ਮਹੀਨੇ ’ਚ ਹੀ ਕਾਫੀ ਖਤਰਨਾਕ ਹੋ ਚੁੱਕਾ ਹੈ ਕੋਰੋਨਾ ਵਾਇਰਸ

ਫਿਰੋਜ਼ਪੁਰ (ਮਲਹੋਤਰਾ) : ਸਰਕਾਰ ਤੇ ਸਿਹਤ ਮਹਿਕਮੇ ਵੱਲੋਂ ਅਨੇਕਾਂ ਵਾਰ ਚਿਤਾਵਨੀ ਦੇਣ ਦੇ ਬਾਵਜੂਦ ਜ਼ਿਲ੍ਹੇ ਦੇ ਲੋਕ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਜਿਸ ਦੇ ਨਤੀਜੇ ਵਜੋਂ ਇਹ ਲਗਾਤਾਰ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਅੱਜ ਤੋਂ ਚਾਰ ਮਹੀਨੇ ਪਹਿਲਾਂ 18 ਜਨਵਰੀ ਨੂੰ ਜ਼ਿਲ੍ਹੇ ’ਚ ਕੁੱਲ ਪਾਜ਼ੇਟਿਵ ਮਰੀਜ਼ ਸਿਰਫ਼ 4568 ਸਨ ਅਤੇ ਐਕਟਿਵ ਕੇਸ ਸਿਰਫ 19 ਸਨ। ਅੱਜ ਸਥਿਤੀ ਏਨੀ ਖਤਰਨਾਕ ਹੋ ਚੁੱਕੀ ਹੈ ਕਿ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 10830 ਜਾ ਪੁੱਜੀ ਹੈ ਅਤੇ 1810 ਐਕਟਿਵ ਮਰੀਜ਼ ਮੌਜੂਦ ਹਨ। ਇਸ ਤੋਂ ਵੀ ਜ਼ਿਆਦਾ ਗੰਭੀਰ ਵਿਸ਼ਾ ਕੋਰੋਨਾ ਵਾਇਰਸ ਕਾਰਨ ਲਗਾਤਾਰ ਵੱਧ ਰਹੀ ਮੌਤ ਦਰ ਹੈ। ਕੋਰੋਨਾ ਵਾਇਰਸ ਰੋਗ ਸ਼ੁਰੂ ਹੋਣ ਤੋਂ ਲੈ ਕੇ 18 ਜਨਵਰੀ ਤੱਕ ਜ਼ਿਲ੍ਹੇ ’ਚ ਮ੍ਰਿਤਕਾਂ ਦੀ ਕੁੱਲ ਗਿਣਤੀ 146 ਸੀ, ਜੋ 18 ਅਪ੍ਰੈਲ ਤੱਕ 40 ਤੋਂ ਵੱਧ ਕੇ 186 ਹੋ ਗਈ। ਇਸ ਤੋਂ ਬਾਅਦ ਮੌਤ ਦਰ ਏਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ਰੋਜ਼ਾਨਾ ਔਸਤਨ 5-10 ਮੌਤਾਂ ਹੋ ਰਹੀਆਂ ਹਨ ਤੇ 18 ਮਈ ਤੱਕ ਜ਼ਿਲ੍ਹੇ ’ਚ ਮੌਤਾਂ ਦੀ ਗਿਣਤੀ 322 ਜਾ ਪੁੱਜੀ ਹੈ। ਸਿਰਫ ਇਕ ਮਹੀਨੇ ’ਚ ਹੀ 136 ਲੋਕ ਕੋਰੋਨਾ ਵਾਇਰਸ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ।

ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਬੈਂਸ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਪਿਛਲੇ ਚਾਰ ਮਹੀਨੇ ਦੌਰਾਨ ਜ਼ਿਲੇ ’ਚ ਕੋਰੋਨਾ ਦੇ ਹਾਲਾਤ

► 18 ਜਨਵਰੀ 2021 : ਕੁੱਲ ਪਾਜ਼ੇਟਿਵ : 4568, ਠੀਕ ਹੋਏ : 4403, ਐਕਟਿਵ ਮਰੀਜ਼ : 19, ਮੌਤਾਂ : 146

►  18 ਫਰਵਰੀ 2021 : ਕੁੱਲ ਪਾਜ਼ੇਟਿਵ : 4607, ਠੀਕ ਹੋਏ : 4440, ਐਕਟਿਵ ਮਰੀਜ਼ : 18, ਮੌਤਾਂ : 149

►  18 ਮਾਰਚ 2021 : ਕੁੱਲ ਪਾਜ਼ੇਟਿਵ : 4877, ਠੀਕ ਹੋਏ : 4575, ਐਕਟਿਵ ਮਰੀਜ਼ : 146, ਮੌਤਾਂ : 156

►  18 ਅਪ੍ਰੈਲ 2021 : ਕੁੱਲ ਪਾਜ਼ੇਟਿਵ : 6305, ਠੀਕ ਹੋਏ : 5495, ਐਕਟਿਵ ਮਰੀਜ਼ : 624, ਮੌਤਾਂ : 186

►  18 ਮਈ 2021 : ਕੁੱਲ ਪਾਜ਼ੇਟਿਵ : 10830, ਠੀਕ ਹੋਏ : 8698, ਐਕਟਿਵ ਮਰੀਜ਼ : 1810, ਮੌਤਾਂ : 322

ਇਹ ਵੀ ਪੜ੍ਹੋ : ਕੋਰੋਨਾ ਦੇ ਬਾਵਜੂਦ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ’ਚ ਮਿਲ ਰਹੀਆਂ ਜ਼ਿਆਦਾ ਸਹੂਲਤਾਂ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 

 


author

Anuradha

Content Editor

Related News