ਚੰਡੀਗੜ੍ਹ ''ਚ 25 ਤੱਕ ਸਰਦੀ ਤੋਂ ਰਾਹਤ!, ਸ਼ਿਮਲਾ ਤੋਂ ਠੰਡੀਆਂ ਰਾਤਾਂ
Wednesday, Dec 23, 2020 - 01:59 PM (IST)
ਚੰਡੀਗੜ੍ਹ : ਸ਼ਹਿਰ ਦੀਆਂ ਰਾਤਾਂ 5 ਦਿਨ ਤੋਂ ਸ਼ਿਮਲਾ ਤੋਂ ਠੰਡੀਆਂ ਚੱਲ ਰਹੀਆਂ ਹਨ, ਪਰ ਰਾਹਤ ਹੈ ਕਿ ਦਿਨ 'ਚ ਧੁੱਪ ਨਿਕਲ ਰਹੀ ਹੈ, ਜਿਸ ਕਾਰਣ ਦਿਨ 'ਚ ਤਾਪਮਾਨ ਵੱਧ ਰਿਹਾ ਹੈ। ਚੰਡੀਗੜ੍ਹ ਮੌਸਮ ਮਹਿਕਮੇ ਮੁਤਾਬਕ 25 ਦਸੰਬਰ ਤੱਕ ਲੋਕਾਂ ਨੂੰ ਸਰਦੀ ਦਾ ਘੱਟ ਹੀ ਅਹਿਸਾਸ ਹੋਵੇਗਾ। ਦਿਨ 'ਚ ਧੁੱਪ ਨਿਕਲਦੀ ਰਹੇਗੀ, ਜਿਸ ਨਾਲ ਤਾਪਮਾਨ 'ਚ ਕੋਈ ਖਾਸ ਗਿਰਾਵਟ ਨਹੀਂ ਆਵੇਗੀ। 28 ਦਸੰਬਰ ਤੋਂ ਇਕ ਹੋਰ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ।
ਅਜਿਹੇ 'ਚ ਸ਼ਹਿਰ 'ਚ ਮੀਂਹ ਦੇ ਆਸਾਰ ਬਣੇ ਹੋਏ ਹਨ। ਜੇਕਰ ਮੀਂਹ ਪੈਂਦਾ ਹੈ ਤਾਂ ਤਾਪਮਾਨ 'ਚ ਗਿਰਾਵਟ ਹੋਵੇਗੀ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਉੱਥੇ ਹੀ ਘੱਟ ਤੋਂ ਘੱਟ ਤਾਪਮਾਨ 6.1 ਡਿਗਰੀ ਰਿਹਾ। ਪਿਛਲੇ ਕੁੱਝ ਦਿਨਾਂ ਦੇ ਹਿਸਾਬ ਨਾਲ ਚੰਡੀਗੜ੍ਹ ਦਾ ਘੱਟ ਤੋਂ ਘੱਟ ਤਾਪਮਾਨ ਵਧਿਆ ਹੈ, ਪਰ ਹੁਣ ਵੀ ਸ਼ਿਮਲਾ ਦੇ ਮੁਕਾਬਲੇ ਘੱਟ ਹੈ। ਸ਼ਿਮਲਾ ਦਾ ਘੱਟ ਤੋਂ ਘੱਟ ਤਾਪਮਾਨ ਬੁੱਧਵਾਰ ਨੂੰ 6.9 ਦਰਜ ਹੋਇਆ।