ਕੜਾਕੇ ਦੀ ਠੰਡ ਕਾਰਨ ਅੰਮ੍ਰਿਤਸਰ ਅਤੇ ਆਦਮਪੁਰ ਰਹੇ ਸਭ ਤੋਂ ਠੰਡੇ
Saturday, Jan 20, 2018 - 06:58 AM (IST)
ਚੰਡੀਗੜ੍ਹ (ਭਾਸ਼ਾ) — ਪੰਜਾਬ ਵਿਚ ਥੋੜ੍ਹੀ ਕੁ ਰਾਹਤ ਮਗਰੋਂ ਸੂਬੇ ਦੀਆਂ ਵੱਖ-ਵੱਖ ਥਾਵਾਂ 'ਤੇ ਕੜਾਕੇ ਦੀ ਠੰਡ ਪਰਤ ਆਈ ਹੈ ਅਤੇ ਧੁੰਦ ਕਾਰਨ ਹਰਿਆਣਾ 'ਚ ਅੱਜ ਸਵੇਰੇ ਕਈ ਥਾਵਾਂ 'ਤੇ ਬਹੁਤ ਘੱਟ ਦਿਖਾਈ ਦਿੱਤਾ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਿਸਾਰ, ਕਰਨਾਲ, ਰੋਹਤਕ ਅਤੇ ਪੰਜਾਬ ਦੇ ਅੰਮ੍ਰਿਤਸਰ 'ਚ ਅੱਜ ਸਵੇਰੇ ਧੁੰਦ ਦਾ ਕਾਫੀ ਅਸਰ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਾਨ 3.4, ਆਦਮਪੁਰ 'ਚ 3.5, ਬਠਿੰਡਾ 4.5, ਪਠਾਨਕੋਟ 5.2, ਗੁਰਦਾਸਪੁਰ 5.4, ਹਲਵਾਰਾ 6, ਅਤੇ ਫਰੀਦਕੋਟ 'ਚ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
