ਪੰਜਾਬ 'ਚ ਹੱਡ ਚੀਰਵੀਂ ਠੰਡ ਨੇ ਛੇੜੀ ਕੰਬਣੀ, ਬਾਜ਼ਾਰਾਂ 'ਚ ਘਟੀ ਰੌਣਕ ਤੇ ਦੁਕਾਨਦਾਰ ਧੂਣੀਆਂ ਸੇਕਣ ਲੱਗੇ

Tuesday, Dec 27, 2022 - 12:47 PM (IST)

ਮੁੱਲਾਂਪੁਰ ਦਾਖਾ (ਕਾਲੀਆ) : ਬੀਤੇ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਨੇ ਜਿੱਥੇ ਹਰ ਇਕ ਨੂੰ ਕੰਬਣੀ ਛੇੜੀ ਹੋਈ ਹੈ, ਉੱਥੇ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਵੀ ਮਜਬੂਰ ਕਰ ਦਿੱਤਾ ਹੈ, ਹੱਡ ਚੀਰਵੀਂ ਠੰਡ ਕਾਰਨ ਬਾਜ਼ਾਰਾਂ ’ਚ ਰੌਣਕ ਘੱਟ ਗਈ ਹੈ ਅਤੇ ਵਿਹਲੇ ਦੁਕਾਨਦਾਰ ਧੂਣੀਆਂ ਸੇਕ ਕੇ ਡੰਗ ਟਪਾਉਣ ਲੱਗ ਪਏ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਅਗਲੇ ਪੰਜ ਦਿਨਾਂ ਦੌਰਾਨ ਕੜਾਕੇ ਦੀ ਠੰਡ ਪੈਣ ਦਾ ਖ਼ਦਸ਼ਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਦੁਕਾਨਦਾਰ ਪੱਪੂ ਗਰਗ, ਵਿੱਕੀ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ ਕਾਲਾ, ਹਰਮਨ ਸਿੰਘ, ਮੋਹਣ ਸਿੰਘ, ਫਤਿਹ ਭੱਟੀ ਆਦਿ ਨੇ ਦੱਸਿਆ ਕਿ ਪੋਹ ਦਾ ਮਹੀਨਾ ਚੜ੍ਹਦਿਆਂ ਹੀ ਖ਼ਾਸ ਕਰ ਕੇ ਵਿਆਹ-ਸ਼ਾਦੀਆਂ ਬੰਦ ਹੋ ਜਾਂਦੀਆਂ ਹਨ ਪਰ ਲੋਕ ਆਮ ਸਮਾਨ ਦੀ ਖ਼ਰੀਦੋ-ਫਰੋਖ਼ਤ ਕਰਨ ਲਈ ਆਉਂਦੇ ਹਨ।

ਇਹ ਵੀ ਪੜ੍ਹੋ : ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ’ਤੇ ਬੋਲੇ ਮੰਤਰੀ ਹਰਜੋਤ ਬੈਂਸ, ਪਟਿਆਲਾ ਦੇ 2 ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਇਹ ਹਦਾਇਤ

ਬੀਤੇ ਦਿਨਾਂ ਤੋਂ ਪੈ ਰਹੀ ਬੇਤਹਾਸ਼ਾ ਠੰਡ ਨੇ ਜਿੱਥੇ ਬਾਜ਼ਾਰਾਂ ਦੀ ਰੌਣਕ ਖ਼ਤਮ ਕਰ ਦਿੱਤੀ ਹੈ, ਉੱਥੇ ਸੂਰਜ ਦੇਵਤਾ ਦਾ ਚਮਕਾਰਾ ਦੇਖਣ ਨੂੰ ਵੀ ਲੋਕ ਤਰਸ ਰਹੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਸਾਨੂੰ ਵੀ ਧੂਣੀਆਂ ਸੇਕ ਕੇ ਟਾਈਮ ਪਾਸ ਕਰਨਾ ਪੈ ਰਿਹਾ ਹੈ, ਜਦੋਂ ਕਿ ਗਰਮ ਕੱਪੜੇ, ਗੀਜ਼ਰ, ਹੀਟਰ, ਗੱਚਕ, ਰਿਓੜੀਆਂ ਆਦਿ ਵੇਚਣ ਵਾਲਿਆਂ ਦੀ ਚਾਂਦੀ ਬਣੀ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News