ਸੀਤ ਲਹਿਰ ਦਾ ਕਹਿਰ, 'ਸ਼ਿਮਲਾ' ਨਾਲੋਂ ਵੀ ਠੰਡੇ ਪੰਜਾਬ ਤੇ ਦਿੱਲੀ, ਰਾਹਤ ਦੀ ਕੋਈ ਸੰਭਾਵਨਾ ਨਹੀਂ

Monday, Dec 21, 2020 - 11:21 AM (IST)

ਚੰਡੀਗੜ੍ਹ (ਏਜੰਸੀਆਂ) : ਪੰਜਾਬ ਤੇ ਕੌਮੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ 'ਚ ਸੀਤ ਲਹਿਰ ਕਾਰਣ ਪਾਰਾ ਸ਼ਿਮਲਾ ਨਾਲੋਂ ਘੱਟ ਰਿਕਾਰਡ ਕੀਤਾ ਗਿਆ ਅਤੇ ਅਗਲੇ 2 ਦਿਨਾਂ 'ਚ ਸੀਤ ਲਹਿਰ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਮੌਸਮ ਕੇਂਦਰ ਅਨੁਸਾਰ ਹਰਿਆਣਾ ਤੇ ਪੰਜਾਬ 'ਚ 22 ਦਸੰਬਰ ਤਕ ਕਈ ਥਾਵਾਂ ’ਤੇ ਸੀਤ ਲਹਿਰ ਦਾ ਕਹਿਰ ਬਣੇ ਰਹਿਣ ਅਤੇ ਕਿਤੇ-ਕਿਤੇ ਸੰਘਣੇ ਕੋਹਰੇ ਤੇ ਪਾਲੇ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਸਾਲ-2020 : ਪੰਜਾਬੀਆਂ ਦੀ ਰੂਹ ਨੂੰ ਕਾਂਬਾ ਛੇੜ ਗਏ 'ਵੱਡੇ ਕਤਲਕਾਂਡ', ਪਰਿਵਾਰਾਂ ਨੂੰ ਉੱਜੜਨ 'ਚ ਪਲ ਨਾ ਲੱਗਾ (ਤਸਵੀਰਾਂ)

ਉਸ ਤੋਂ ਬਾਅਦ 24 ਦਸੰਬਰ ਤਕ ਮੌਸਮ ਖੁਸ਼ਕ ਰਹਿਣ ਦਰਮਿਆਨ ਸੰਘਣੇ ਕੋਹਰੇ ਦੇ ਆਸਾਰ ਹਨ। ਤੇਜ਼ ਸੀਤ ਲਹਿਰ ਨਾਲ ਠਰੇ ਪੱਛਮ-ਉੱਤਰ 'ਚ ਰਾਹਤ ਦੀ ਗੱਲ ਇਹ ਰਹੀ ਕਿ ਤੇਜ਼ ਧੁੱਪ ਨਿਕਲੀ, ਜਿਸ ਨਾਲ ਕੜਾਕੇ ਦੀ ਠੰਡ ਤੋਂ ਰਾਹਤ ਮਿਲੀ।

ਇਹ ਵੀ ਪੜ੍ਹੋ : ਕਿਸਾਨ ਮੋਰਚੇ 'ਚ ਬੀਮਾਰ ਹੋਏ ਖੇਤ-ਮਜ਼ਦੂਰ ਦੀ ਮੌਤ, ਬੀਮਾਰੀ ਕਾਰਨ ਧਰਨਾ ਛੱਡ ਪਰਤਿਆ ਸੀ ਪਿੰਡ

ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 8 ਡਿਗਰੀ ਰਿਹਾ, ਜਦੋਂ ਕਿ ਅੰਮ੍ਰਿਤਸਰ 'ਚ 1 ਡਿਗਰੀ, ਨਾਰਨੌਲ ’ਚ 2 ਡਿਗਰੀ, ਦਿੱਲੀ 'ਚ 3.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਦਿੱਲੀ 'ਚ ਇਹ ਇਸ ਮੌਸਮ ’ਚ ਹੁਣ ਤਕ ਦਾ ਸਭ ਤੋਂ ਘੱਟ ਤਾਪਮਾਨ ਹੈ। ਇਸ ਦਰਮਿਆਨ ਉੱਤਰੀ ਕਸ਼ਮੀਰ 'ਚ ਬਾਂਦੀਪੋਰਾ ਤੋਂ ਸਰਹੱਦੀ ਸ਼ਹਿਰ ਗੁਰੇਜ਼ ਵੱਲ ਜਾਣ ਵਾਲੀ ਸੜਕ ’ਤੇ ਰਦਾਨ ਦੱਰੇ 'ਚ ਬਰਫਬਾਰੀ ’ਚ ਫਸੇ 2 ਵਾਹਨਾਂ ਅਤੇ ਉਸ 'ਚ ਸਵਾਰ ਮੁਸਾਫਰਾਂ ਨੂੰ ਸੀਮਾ ਸੜਕ ਸੰਗਠਨ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ।

ਇਹ ਵੀ ਪੜ੍ਹੋ : ਦਿੱਲੀ ਤੋਂ ‘ਆਪ’ ਵਿਧਾਇਕ ਰਾਘਵ ਚੱਢਾ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਨਿਯੁਕਤ

ਉੱਧਰ ਜੰਮੂ-ਸ਼੍ਰੀਨਗਰ ਕੌਮੀ ਰਾਜ ਮਾਰਗ ’ਤੇ 14 ਘੰਟੇ ਬਾਅਦ ਆਵਾਜਾਈ ਬਹਾਲ ਕਰ ਦਿੱਤੀ ਗਈ ਅਤੇ ਬਰਫਬਾਰੀ ਕਾਰਣ ਲੇਹ ਤੇ ਮੁਗਲ ਰੋਡ ਬੰਦ ਕਰ ਦਿੱਤਾ ਗਿਆ ਹੈ।

ਨੋਟ : ਪੰਜਾਬ ਤੇ ਦਿੱਲੀ 'ਚ ਪੈ ਰਹੀ ਕੜਾਕੇ ਦੀ ਠੰਡ ਬਾਰੇ ਤੁਹਾਡੇ ਕੀ ਹਨ ਵਿਚਾਰ?


 


Babita

Content Editor

Related News