ਨਵੇਂ ਸਾਲ ਦੇ ਪਹਿਲੇ ਦਿਨ ਖਿੜੀ ''ਧੁੱਪ'', ਜਾਣੋ ਅਗਲੇ 3 ਦਿਨਾਂ ਦਾ ਮੌਸਮ ਦਾ ਹਾਲ

Thursday, Jan 02, 2020 - 01:58 PM (IST)

ਨਵੇਂ ਸਾਲ ਦੇ ਪਹਿਲੇ ਦਿਨ ਖਿੜੀ ''ਧੁੱਪ'', ਜਾਣੋ ਅਗਲੇ 3 ਦਿਨਾਂ ਦਾ ਮੌਸਮ ਦਾ ਹਾਲ

ਚੰਡੀਗੜ੍ਹ (ਪਾਲ) : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਜ਼ਬਰਦਸਤ ਠੰਡ ਤੋਂ ਬਾਅਦ ਧੁੱਪ ਖਿੜੀ ਤਾਂ ਲੋਕਾਂ ਨੇ ਥੋੜ੍ਹੀ ਰਾਹਤ ਮਹਿਸੂਸ ਕੀਤੀ ਪਰ ਇੰਨੇ ਦਿਨਾਂ ਦੀ ਠੰਡ ਦੇ ਮਾਰੇ ਲੋਕਾਂ ਨੂੰ ਹੁਣ ਮੀਂਹ ਦਾ ਸਾਹਮਣਾ ਕਰਨਾ ਪਵੇਗਾ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਸ਼ਹਿਰ 'ਚ 2, 3 ਅਤੇ 4 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਟ੍ਰਾਈਸਿਟੀ ਸਮੇਤ ਪੰਜਾਬ, ਹਰਿਆਣਾ 'ਚ ਵੀ ਮੀਂਹ ਦੀ ਸੰਭਾਵਨਾ ਹੈ।

ਪਿਛਲੇ 5 ਸਾਲਾਂ ਬਾਅਦ ਸ਼ਹਿਰ ਦਾ ਹੇਠਲਾ ਤਾਪਮਾਨ ਜਿੱਥੇ 2 ਡਿਗਰੀ ਤੱਕ ਗਿਆ, ਉੱਥੇ ਹੀ ਮੀਂਹ ਨਾਲ ਤਾਪਮਾਨ 'ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਕੇਂਦਰ ਮੁਤਾਬਕ ਹਿਮਾਲਿਆ 'ਚ ਐਕਟਿਵ ਹੋਈਆਂ ਪੱਛਮੀ ਪੌਣਾਂ ਦਿੱਲੀ, ਪੰਜਾਬ ਅਤੇ ਹਰਿਆਣਾ 'ਚ ਐਕਟਿਵ ਹੋ ਚੁੱਕੀਆਂ ਹਨ, ਜਿਸ ਕਾਰਨ ਮੀਂਹ ਪਵੇਗਾ।
ਹਾਲਾਂਕਿ ਨਵੇਂ ਸਾਲ ਦੇ ਪਹਿਲੇ ਦਿਨ ਧੁੱਪ ਨੇ ਲੋਕਾਂ ਨੂੰ ਰਾਹਤ ਦਿੱਤੀ। ਸਵੇਰ ਤੋਂ ਹੀ ਧੁੱਪ ਖਿੜੀ ਰਹੀ, ਜੋ ਸ਼ਾਮ ਤੱਕ ਰਹੀ। ਹਾਲਾਂਕਿ ਸਵੇਰੇ ਹਵਾ 'ਚ ਨਮੀ ਸੀ ਪਰ ਧੁੱਪ ਕਾਰਨ ਉਹ ਛੇਤੀ ਗਾਇਬ ਹੋ ਗਈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 20.0 ਡਿਗਰੀ ਰਿਹਾ, ਜਦੋਂ ਕਿ ਹੇਠਲਾ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੇਂਦਰ ਮੁਤਾਬਕ ਮੀਂਹ ਕਾਰਨ ਅਗਲੇ ਕੁਝ ਦਿਨਾਂ ਤੱਕ ਸ਼ਹਿਰ ਨੂੰ ਕੋਹਰੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ 4 ਜਨਵਰੀ ਤੋਂ ਬਾਅਦ ਇਕ ਵਾਰ ਫਿਰ ਕੋਹਰਾ ਆਪਣਾ ਅਸਰ ਦਿਖਾਵੇਗਾ।

ਮੀਂਹ ਤੋਂ ਬਾਅਦ ਠੰਡ ਦਾ ਅਸਰ ਘੱਟ ਨਹੀਂ ਹੋਵੇਗਾ। ਕਈ ਥਾਵਾਂ 'ਤੇ ਪਾਰਾ ਹਿਮਾਂਕ ਬਿੰਦੂ ਦੇ ਕਰੀਬ ਹੈ, ਜਿਸ ਕਾਰਨ ਅਗਲੇ ਕੁਝ ਦਿਨਾਂ 'ਚ ਉਪਰਲੇ ਇਲਾਕਿਆਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਉਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਹੋਵੇਗਾ। ਠੰਡੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਹੇਠਲਾ ਤਾਪਮਾਨ 6 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਰਹੇਗਾ।


author

Babita

Content Editor

Related News