ਲੁਧਿਆਣਾ 'ਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ, ਹਰ ਕੋਈ ਕਰ ਰਿਹੈ ਠੁਰ-ਠੁਰ

Friday, Jan 06, 2023 - 11:18 AM (IST)

ਲੁਧਿਆਣਾ 'ਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ, ਹਰ ਕੋਈ ਕਰ ਰਿਹੈ ਠੁਰ-ਠੁਰ

ਲੁਧਿਆਣਾ (ਸਲੂਜਾ) : ਪੰਜਾਬ 'ਚ ਪੈ ਰਹੀ ਕੜਾਕੇ ਦੀ ਠੰਡ ਦੌਰਾਨ ਲੁਧਿਆਣਾ ਵਾਸੀਆਂ ਨੂੰ ਵੀ ਸੰਘਣੀ ਧੁੰਦ ਤੇ ਸੀਤ ਲਹਿਰ ਦੇ ਕਹਿਰ ਦਾ ਸਾਹਮਣਾ ਕਰਨਾ ਪਿਆ ਪਰ ਦੁਪਹਿਰ ਸਮੇਂ ਨਿਕਲੀ ਧੁੱਪ ਨਾਲ ਲੁਧਿਆਣਾ ਵਾਸੀਆਂ ਨੂੰ ਕੁੱਝ ਸਮੇਂ ਲਈ ਕਾਂਬੇ ਤੋਂ ਰਾਹਤ ਮਿਲੀ। ਪੀ. ਏ. ਯੂ. ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਪਾਰਾ 5.4 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਹਵਾ ’ਚ ਨਮੀ ਦੀ ਮਾਤਰਾ ਸਵੇਰੇ ਸਮੇਂ 94 ਫ਼ੀਸਦੀ ਅਤੇ ਸ਼ਾਮ ਨੂੰ 67 ਫ਼ੀਸਦੀ ਰਹੀ। ਸਵੇਰ ਤੋਂ ਦੁਪਹਿਰ ਤੱਕ ਕੋਹਰੇ ਕਾਰਨ ਆਵਾਜਾਈ ਪ੍ਰਭਾਵਿਤ ਰਹੀ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਡ ਨੇ ਤੋੜਿਆ 53 ਸਾਲਾਂ ਦਾ ਰਿਕਾਰਡ, ਘਰੋਂ ਬਾਹਰ ਨਾ ਨਿਕਲਣ ਬਜ਼ੁਰਗ ਤੇ ਬੱਚੇ

ਮੌਸਮ ਮਾਹਰਾਂ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਕਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਖੇਤੀ ਮਾਹਿਰਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਲਈ ਮੌਜੂਦਾ ਮੌਸਮ ਫ਼ਾਇਦੇਮੰਦ ਹੈ। ਧੁੰਦ ਨਾਲ ਨੁਕਸਾਨੀਆਂ ਜਾਣ ਵਾਲੀਆਂ ਫ਼ਸਲਾਂ ਦੀ ਰਾਖੀ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੱਧੂ ਨਵੀਂ ਮੁਸੀਬਤ 'ਚ, ਹੁਣ ਨਵੇਂ ਸਿਰ ਤੋਂ ਇਨ੍ਹਾਂ ਘਪਲਿਆਂ ਦੀ ਜਾਂਚ ਕਰੇਗੀ ਵਿਜੀਲੈਂਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News