ਲੁਧਿਆਣਾ ''ਚ ਆਉਣ ਵਾਲੇ ਦਿਨਾਂ ''ਚ ਮੀਂਹ ਦੀ ਸੰਭਾਵਨਾ
Wednesday, Jan 16, 2019 - 12:51 PM (IST)
ਲੁਧਿਆਣਾ : ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਕਾਰਨ ਸੀਤ ਲਹਿਰ ਦਾ ਪ੍ਰੈਸ਼ਰ ਸਵੇਰ ਤੋਂ ਲੈ ਕੇ ਸ਼ਾਮ ਢਲਣ ਤੱਕ ਮੈਦਾਨੀ ਇਲਾਕਿਆ 'ਚ ਬਰਕਰਾਰ ਰਹਿਣ ਕਾਰਨ ਲੋਕ ਠਰ ਰਹੇ ਹਨ। ਸਰੀਰ ਨੂੰ ਸੁੰਨ ਕਰ ਕੇ ਰੱਖ ਦੇਣ ਵਾਲੀ ਬਰਫੀਲੀ ਠੰਡੀ ਹਵਾ ਤੋਂ ਰਾਹਤ ਪਾਉਣ ਲਈ ਲੋਕ ਸੂਰਜ ਦੇਵਤਾ ਦਾ ਸਹਾਰਾ ਲੈ ਰਹੇ ਹਨ। ਪੀ. ਏ. ਯੂ. ਮੌਸਮ ਵਿਭਾਗ ਵਲੋਂ ਮੌਸਮ ਦੇ ਮਿਜਾਜ਼ ਨੂੰ ਲੈ ਕੇ ਇਕ ਵਿਸ਼ੇਸ਼ ਬੁਲੇਟਿਨ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮੈਦਾਨੀ ਇਲਾਕਿਆਂ 'ਚ ਆਉਣ ਵਾਲੇ 48 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ 17 ਤੋਂ 21 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 4 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੇ ਨਾਲ 17 ਜਨਵਰੀ ਤੱਕ ਸੀਤ ਲਹਿਰ ਆਪਣੇ ਰੰਗ 'ਚ ਰਹੇਗੀ। ਲੁਧਿਆਣਾ ਤੇ ਨੇੜੇ ਦੇ ਇਲਾਕਿਆਂ 'ਚ ਕਿਤੇ-ਕਿਤੇ ਬਾਰਸ਼ ਹੋ ਸਕਦੀ ਹੈ। ਇਸ ਤਰ੍ਹਾਂ ਦਾ ਮੌਸਮ ਬਣਦਾ ਨਜ਼ਰ ਆ ਰਿਹਾ ਹੈ।