ਬੀਤੀ ਸ਼ਾਮ ਆਏ ਝੱਖੜ ਕਾਰਨ ਉੱਡੇ ਯੂਥ ਅਕਾਲੀ ਦਲ ਦੀ ਰੈਲੀ ਦੇ ਤੰਬੂ, ਅਣਮਿਥੇ ਸਮੇਂ ਲਈ ਕੀਤੀ ਮੁਲਤਵੀ
Wednesday, Apr 07, 2021 - 12:39 PM (IST)

ਲੰਬੀ (ਰਘੂਨਦੰਨ ਪਰਾਸ਼ਰ, ਜੁਨੇਜਾ) - ਬੀਤੇ ਦਿਨ ਯਾਨੀ ਮੰਗਲਵਾਰ ਸ਼ਾਮ ਮੌਸਮ ਖ਼ਰਾਬ ਹੋਣ ਕਾਰਨ ਚਲੇ ਝੱਖੜ ਨਾਲ ਜਿਥੇ ਮਲੋਟ ਲੰਬੀ ਇਲਾਕੇ ’ਚ ਕਣਕ ਸਣੇ ਫ਼ਸਲ ਦਾ ਭਾਰੀ ਨੁਕਸਾਨ ਹੋਇਆ, ਉਥੇ ਸਾਬਕਾ ਮੁੱਖ ਮੰਤਰੀ ਦੇ ਹਲਕੇ ਵਿਚ ਯੂਥ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਰੈਲੀ ਦਾ ਸ਼ਮਿਆਨਾ ਵੀ ਉਖੜ ਗਿਆ। ਹਨੇਰੀ ਕਾਰਨ ਹੋਏ ਨੁਕਸਾਨ ਕਰਕੇ ਯੂਥ ਅਕਾਲੀ ਦਲ ਦੀ ਰੈਲੀ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ
ਜ਼ਿਕਰਯੋਗ ਹੈ ਕਿ ਯੂਥ ਮੰਗਦਾ ਜੁਆਬ ਪ੍ਰੋਗਰਾਮ ਤਹਿਤ ਕੀਤੀਆਂ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਪੰਜਾਬ ਵਿਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕੜੀ ਤਹਿਤ ਅੱਜ ਲੰਬੀ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਸੀ, ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਨਾ ਵਿਸੇਸ਼ ਤੌਰ ’ਤੇ ਪੁੱਜ ਰਹੇ ਸਨ। ਲੰਘੀ ਸ਼ਾਮ ਬਾਰਿਸ਼ ਅਤੇ ਤੇਜ਼ ਝੱਖੜ ਕਾਰਨ ਜਿਥੇ ਕਣਕਾਂ ਵਿਛ ਗਈਆਂ, ਦਰਖ਼ਤ ਆਦਿ ਡਿੱਗੇ, ਉਥੇ ਰੈਲੀ ਲਈ ਲਾਇਆ ਸ਼ਮਿਆਨਾ ਪੂਰੀ ਤਰ੍ਹਾਂ ਉਖੜ ਗਿਆ। ਕਨਾਤਾਂ ਖਿੱਲਰ ਗਈਆਂ।
ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ
ਇਸੇ ਕਰਕੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਆਗੂਆਂ ਵੱਲੋਂ ਸ਼ੋਸ਼ਲ ਮੀਡੀਆਂ ’ਤੇ ਇਸ ਰੈਲੀ ਨੂੰ ਮੁਲਤਵੀ ਕਰਨ ਦੇ ਸੁਨੇਹੇ ਪਾਏ ਜਾ ਰਹੇ ਹਨ, ਜਿਸ ਵਿਚ ਲਿਖਿਆ ਕਿ ਰੈਲੀ ਝੱਖੜ ਕਾਰਣ ਹੋਏ ਫ਼ਸਲ ਦੇ ਨੁਕਸਾਨ ਕਰਕੇ ਰੱਦ ਕੀਤੀ ਹੈ। ਸਮਝਿਆ ਜਾ ਰਿਹਾ ਹੈ ਕਿ ਅਕਾਲੀ ਦਲ ਵੱਲੋਂ ਪੰਡਾਲ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ ਪਰ ਖੇਤਾਂ ਵਿਚ ਅਚਾਨਕ ਵਧੇ ਕੰਮਾਂ ਕਰਕੇ ਭੀੜ ਦਾ ਅਸਰ ਪੈ ਸਕਦਾ ਸੀ, ਜਿਸ ਨੂੰ ਲੈਕੇ ਅਕਾਲੀ ਦਲ ਨੇ ਅਗਲੀ ਤਰੀਖ਼ ਤੱਕ ਰੈਲੀ ਮੁਲਤਵੀ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ