ਤਾਜ਼ਾ ਹਲਾਤਾਂ ਦੇ ਚਲਦੇ ਕੀ ਅਕਾਲੀ ਦਲ ਲੜੇਗਾ ਨਿਗਮ ਚੋਣਾਂ ?
Wednesday, Dec 04, 2024 - 03:20 AM (IST)
ਲੁਧਿਆਣਾ (ਮੁੱਲਾਂਪੁਰੀ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖਿਲਾਫ਼ ਵੱਡੀ ਕਾਰਵਾਈ ਕਰ ਕੇ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਧਾਰਮਿਕ ਸਜ਼ਾ ਤੇ ਸੇਵਾ ਲਗਾਈ ਹੈ। ਸੁਖਬੀਰ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਨੇ ਜਥੇਦਾਰ ਵੱਲੋਂ ਲਗਾਈ ਸੇਵਾ ਸਜ਼ਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ।
ਇਸੇ ਦੌਰਾਨ ਪੰਜਾਬ ਵਿਚ ਨਿਗਮ ਚੋਣਾਂ ਦਾ ਬਿਗੁਲ ਕਿਸੇ ਸਮੇਂ ਵੀ ਵੱਜ ਸਕਦਾ ਹੈ। ਹੁਣ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਲ ਵਾਲੇ ਉਮੀਦਵਾਰ ਆਪਣੀ ਪਾਰਟੀ ਦੀ 7 ਮੈਂਬਰੀ ਕਮੇਟੀ ਵੱਲ ਵੇਖ ਰਹੇ ਹਨ ਕਿ ਉਹ ਕਦੋਂ ਮੀਟਿੰਗ ਕਰਦੀ ਹੈ ਤੇ ਕਿਸ ਤਰ੍ਹਾਂ ਦਾ ਫੈਸਲਾ ਲੈਂਦੀ ਹੈ।
ਇਹ ਵੀ ਪੜ੍ਹੋ- ਸ਼ਮਸ਼ਾਨਘਾਟ 'ਚ ਹੋਏ ਨੌਜਵਾਨ ਦੇ ਕਤਲ ਮਾਮਲੇ 'ਚ ਸਭ ਤੋਂ ਵੱਡਾ ਖੁਲਾਸਾ, 'ਤਾਏ' ਨੇ ਹੀ ਰਚਿਆ ਪੂਰਾ 'ਕਤਲਕਾਂਡ'
ਬਾਕੀ ਜਥੇਦਾਰ ਸਾਹਿਬ ਨੇ ਅਕਾਲੀ ਦਲ ਨੂੰ ਇਹ ਵੀ ਹੁਕਮ ਦਿੱਤੇ ਹਨ ਕਿ ਸੁਖਬੀਰ ਸਿੰਘ ਬਾਦਲ ਸਣੇ ਸਾਰੇ ਅਕਾਲੀ ਆਗੂਆਂ ਦੇ ਅਸਤੀਫੇ ਦੋ ਦਿਨਾਂ ਵਿਚ ਮਨਜ਼ੂਰ ਕੀਤੇ ਜਾਣ। ਇਸ ਸਾਰੀ ਸਥਿਤੀ ’ਤੇ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਸ਼੍ਰੋਮਣੀ ਅਕਾਲੀ ਦਲ ਜ਼ਿਮਨੀ ਚੋਣਾਂ 'ਚ ਪਿੱਛੇ ਹਟਣ ਤੋਂ ਬਾਅਦ ਹੁਣ ਨਗਰ ਨਿਗਮ ਚੋਣਾਂ 'ਚ ਉਤਰਦਾ ਹੈ ਜਾਂ ਨਹੀਂ। ਫਿਲਹਾਲ ਤਾਂ ਇਸ 'ਤੇ ਹਾਲੇ ਕਿਆਸ ਹੀ ਲਗਾਏ ਜਾ ਰਹੇ ਹਨ, ਪਰ ਕੁਝ ਹੀ ਦਿਨਾਂ 'ਚ ਇਸ ਬਾਰੇ ਵੀ ਫ਼ੈਸਲਾ ਆ ਜਾਵੇਗਾ।
ਇਹ ਵੀ ਪੜ੍ਹੋ- ਸੜਕ ਕੰਢੇ ਤੜਫ਼-ਤੜਫ਼ ਮਰ ਗਿਆ ਬੰਦਾ, ਕਿਸੇ ਨਾ ਕੀਤੀ ਮਦਦ, ਸਭ ਬਣਾਉਂਦੇ ਰਹੇ 'ਵੀਡੀਓ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e