ਪੰਜਾਬ ਦੇ ਇਸ ਇਲਾਕੇ 'ਚ ਜੰਗਲੀ ਸਾਂਬਰਾਂ ਨੇ ਪਾ ਦਿੱਤਾ ਭੜਥੂ, ਦਹਿਸ਼ਤ 'ਚ ਲੋਕ

Wednesday, Nov 27, 2024 - 06:33 PM (IST)

ਪੰਜਾਬ ਦੇ ਇਸ ਇਲਾਕੇ 'ਚ ਜੰਗਲੀ ਸਾਂਬਰਾਂ ਨੇ ਪਾ ਦਿੱਤਾ ਭੜਥੂ, ਦਹਿਸ਼ਤ 'ਚ ਲੋਕ

ਮਾਹਿਲਪੁਰ (ਜਸਵੀਰ)-ਮਾਹਿਲਪੁਰ ਸ਼ਹਿਰ ਵਿਚ ਬੀਤੀ ਰਾਤ ਕਰੀਬ ਦੋ ਜੰਗਲੀ ਸਾਂਬਰ ਆਪਣਾ ਰਸਤਾ ਭੜਕ ਕੇ ਸ਼ਹਿਰ ਵਿਚ ਆ ਗਏ। ਸਵੇਰੇ ਲੋਕਾਂ ਤੋਂ ਡਰਦੇ ਹੋਏ ਇਕ ਗਲੀ ਵਿਚ ਵੜ ਗਏ, ਜਿੱਥੇ ਗਲੀ ਵਾਲਿਆਂ ਨੇ ਇਕ ਬੇਆਬਾਦ ਘਰ ਦਾ ਗੇਟ ਖੋਲ੍ਹ ਕੇ ਅੰਦਰ ਵਾੜ ਕੇ ਗੇਟ ਬੰਦ ਕਰ ਦਿੱਤਾ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਨੂੰ ਸੂਚਿਤ ਕੀਤਾ ਅਤੇ ਤਿੰਨ ਘੰਟੇ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ।

PunjabKesari

ਅਧਿਕਾਰੀਆਂ ਨੇ ਪਹਿਲਾਂ ਤਾਂ ਘਰ ਦੇ ਅੰਦਰ ਵੜ ਕੇ ਰੱਸੇ ਨਾਲ ਦੋਵਾਂ ਜਾਨਵਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਸਾਂਬਰ ਸੱਤ ਫੁੱਟ ਦੀ ਕੰਧ ਟੱਪ ਕੇ ਇਕ ਰੇਡੀਮੇਡ ਦੁਕਾਨਦਾਰ ਦੇ ਸ਼ੀਸ਼ੇ ਤੋੜੇ ਕੇ ਅੰਦਰ ਵੜ ਗਿਆ। ਦੁਕਾਨਦਾਰ ਨੇ ਸ਼ਰਟ ਬੰਦ ਕਰ ਦਿੱਤਾ ਅਤੇ ਦੂਜਾ ਵੀ ਕੰਧ ਟੱਪ ਕੇ ਬਾਹਰ ਨਿਕਲ ਗਿਆ। ਦੁਕਾਨ ਵਿਚ ਵੜੇ ਸਾਂਬਰ ਨੂੰ ਜਾਲ ਦੀ ਮਦਦ ਨਾਲ ਜੱਦੋਂ-ਜ਼ਹਿਦ ਕਰਕੇ ਮਸਾਂ ਕਾਬੂ ਕੀਤਾ ਜਦਕਿ ਦੂਜਾ ਨਾ ਕਾਬੂ ਹੁੰਦਾ ਵੇਖ ਗੇਟ ਖੋਲ੍ਹ ਕੇ ਭਜਾ ਦਿੱਤਾ। ਸੜਕ 'ਤੇ ਲੋਕਾਂ ਦਾ ਬਹੁਤ ਵੱਡਾ ਇਕੱਠ ਸਾਂਬਰਾਂ ਨੂੰ ਵੇਖਣ ਲਈ ਜਮ੍ਹਾ ਹੋ ਗਿਆ ਸੀ, ਜਿਸ ਨਾਲ ਟ੍ਰੈਫਿਕ ਦਾ ਜਾਮ ਲੱਗ ਗਿਆ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਖ਼ੌਫ਼ਨਾਕ ਵਾਰਦਾਤ, ਬੱਚੇ ਦਾ ਬੇਰਹਿਮੀ ਨਾਲ ਕਤਲ, ਭਿਆਨਕ ਹਾਲਾਤ 'ਚ ਮਿਲੀ ਲਾਸ਼

ਟ੍ਰੈਫਿਕ ਰੁਕਣ ਤੋਂ ਬਾਅਦ ਪੁਲਸ ਦੋ ਘੰਟੇ ਬਾਅਦ ਪਹੁੰਚੀ। ਵਿਭਾਗ ਦੇ ਕਰਮਚਾਰੀਇਕ ਸਾਂਬਰ ਨੂੰ ਕਾਬੂ ਕਰਕੇ ਜੰਗਲ ਵਿੱਚ ਛੱਡਣ ਲਈ ਗੱਡੀ ਵਿੱਚ ਲੈ ਗਏ। ਰੈਡੀਮੇਡ ਦੀ ਦੁਕਾਨ ਦੇ ਮਾਲਕ ਸਚਿਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਇਸ ਦੌਰਾਨ ਤਿੰਨ ਵਿਅਕਤੀ ਵੀ ਜ਼ਖ਼ਮੀ ਹੋਏ ਹਨ। 
PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਬੱਸ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ, 8 ਸਾਲਾ ਬੱਚੀ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News