ਜੰਗਲੀ ਬਾਂਦਰ ਨੇ ਕਾਠਗੜ੍ਹ ਵਾਸੀਆਂ ਨੂੰ ਕੀਤਾ ਪਰੇਸ਼ਾਨ

Tuesday, Jul 11, 2017 - 04:21 PM (IST)

ਜੰਗਲੀ ਬਾਂਦਰ ਨੇ ਕਾਠਗੜ੍ਹ ਵਾਸੀਆਂ ਨੂੰ ਕੀਤਾ ਪਰੇਸ਼ਾਨ

ਕਾਠਗੜ੍ਹ(ਰਾਜੇਸ਼)— ਪਿਛਲੇ 2-3 ਦਿਨਾਂ ਤੋਂ ਸ਼ਿਵਾਲਿਕ ਦੀਆਂ ਪਹਾੜੀਆਂ ਚੋਂ ਆਏ ਇਕ ਜੰਗਲੀ ਬਾਂਦਰ ਨੇ ਕਾਠਗੜ੍ਹ ਵਾਸੀਆਂ ਨੂੰ ਕਾਫੀ ਪਰੇਸ਼ਾਨ ਕੀਤਾ ਹੋਇਆ ਹੈ। ਜਾਣਕਾਰੀ ਮੁਤਾਬਕ ਜੰਗਲ ਤੋਂ ਆਇਆ ਉਕਤ ਬਾਂਦਰ ਲੋਕਾਂ ਦੇ ਘਰਾਂ ਅੰਦਰ ਤੱਕ ਚਲਾ ਜਾਂਦਾ ਹੈ ਅਤੇ ਖਾਣ ਵਾਲੀਆਂ ਚੀਜ਼ਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਕ ਤੋਂ ਬਾਅਦ ਇਕ ਘਰਾਂ ਦੀਆਂ ਛੱਤਾਂ ਉੱਤੋਂ ਹੁੰਦਾ ਹੋਇਆ ਇਹ ਬਾਂਦਰ ਲੋਕਾਂ ਦੁਆਰਾ ਸੁੱਟੀਆਂ ਚੀਜ਼ਾਂ ਨੂੰ ਖਾਂਦਾ ਤਾਂ ਹੈ ਹੀ ਨਾਲ ਹੀ ਜੇਕਰ ਉਸ ਨੂੰ ਕੋਈ ਡਰਾਉਂਦਾ ਜਾਂ ਮਾਰਨਾਂ ਚਾਹੇ ਤਾਂ ਅੱਗੋ ਉਹ ਹਮਲਾ ਕਰਨ ਤੱਕ ਆ ਜਾਂਦਾ ਹੈ। ਬੱਚਿਆਂ ਵਿਚ ਜਿੱਥੇ ਇਹ ਬਾਂਦਰ ਮਨੋਰੰਜਨ ਬਣਿਆ ਹੋਇਆ ਹੈ, ਉਥੇ ਹੀ ਬੱਚੇ ਡਰ ਦੇ ਮਾਰੇ ਬਾਹਰ ਵੀ ਨਹੀਂ ਨਿਕਲਦੇ। ਕਸਬਾ ਵਾਸੀਆਂ ਨੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਬਾਂਦਰ ਨੂੰ ਕਾਬੂ ਕਰਕੇ ਦੂਰ ਜੰਗਲ 'ਚ ਛੱਡਿਆ ਜਾਵੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋ ਸਕੇ।


Related News