ਪ੍ਰੇਮੀ ਨਾਲ ਘੁੰਮ ਰਹੀ ਸੀ ਪਤਨੀ, ਪਤੀ ਨੇ ਵੇਖ ਰੋਕਿਆ ਤਾਂ ਕਰ ਦਿੱਤਾ ਕਾਰਾ

Thursday, Oct 26, 2023 - 01:31 PM (IST)

ਪ੍ਰੇਮੀ ਨਾਲ ਘੁੰਮ ਰਹੀ ਸੀ ਪਤਨੀ, ਪਤੀ ਨੇ ਵੇਖ ਰੋਕਿਆ ਤਾਂ ਕਰ ਦਿੱਤਾ ਕਾਰਾ

ਜਲੰਧਰ (ਸ਼ੋਰੀ)-ਬਸਤੀ ਬਾਵਾ ਖੇਲ ਇਲਾਕੇ ’ਚ ਕਿਸੇ ਹੋਰ ਵਿਅਕਤੀ ਨਾਲ ਘੁੰਮ ਰਹੀ ਆਪਣੀ ਪਤਨੀ ਨੂੰ ਝਿੜਕਣਾ ਪਤੀ ਨੂੰ ਮਹਿੰਗਾ ਪੈ ਗਿਆ। ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਪਤੀ ਨੇ ਵੀ ਆਪਣੇ ਵਿਚ-ਬਚਾਅ ’ਚ ਪ੍ਰੇਮੀ ’ਤੇ ਹਮਲਾ ਕੀਤਾ, ਜਿਸ ਕਾਰਨ ਪ੍ਰੇਮੀ ਦੇ ਕੰਨ ਕੋਲ ਸੱਟ ਲੱਗ ਗਈ, ਜਿਉਂ ਹੀ ਦੋਵੇਂ ਧਿਰਾਂ ਦੇ ਲੋਕ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਪੁੱਜੇ ਤਾਂ ਉਹ ਮੁੜ ਆਹਮੋ-ਸਾਹਮਣੇ ਆ ਗਏ ਅਤੇ ਕੁੱਟਮਾਰ ਤਕ ਵੀ ਹੋ ਗਈ।

ਇਹ ਵੀ ਪੜ੍ਹੋ:  ਲੁਧਿਆਣਾ ਵਿਖੇ ਹੋਣ ਵਾਲੀ ਬਹਿਸ ਨੂੰ ਲੈ ਕੇ CM ਮਾਨ ਦਾ ਨਵਾਂ ਟਵੀਟ, ਪੰਜਾਬੀਆਂ ਨੂੰ ਦਿੱਤਾ ਖੁੱਲ੍ਹਾ ਸੱਦਾ

ਐਮਰਜੈਂਸੀ ਵਾਰਡ ’ਚ ਹੰਗਾਮਾ ਹੁੰਦਾ ਵੇਖ ਕੇ ਡਾਕਟਰ ਨੇ ਹੂਟਰ ਮਾਰੇ ਅਤੇ ਹਸਪਤਾਲ ’ਚ ਤਾਇਨਾਤ ਪੁਲਸ ਅਤੇ ਸੁਰੱਖਿਆ ਕਰਮਚਾਰੀਆਂ ਨੇ ਹੰਗਾਮਾ ਸ਼ਾਂਤ ਕਰਵਾਇਆ। ਜਾਣਕਾਰੀ ਅਨੁਸਾਰ ਬਸਤੀ ਬਾਵਾ ਖੇਲ ਦੇ ਪੰਨੂ ਬਿਹਾਰ ਵਾਸੀ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਕਰੀਬ 10 ਸਾਲ ਹੋ ਗਏ ਹਨ ਅਤੇ ਉਸ ਦੇ 2 ਬੱਚੇ ਵੀ ਹਨ। ਬੁੱਧਵਾਰ ਉਸ ਨੇ ਵੇਖਿਆ ਕਿ ਉਸ ਦੀ ਪਤਨੀ ਇਕ ਅਜਨਬੀ ਵਿਅਕਤੀ ਨਾਲ ਘੁੰਮ ਰਹੀ ਸੀ। ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ’ਤੇ ਹਮਲਾ ਕਰ ਦਿੱਤਾ ਗਿਆ। ਪਤੀ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਪਤਨੀ ਉਸ ਨਾਲ ਵਿਆਹ ਕਰਵਾ ਕੇ ਕਿਸੇ ਹੋਰ ਨਾਲ ਪ੍ਰੇਮ ਸੰਬੰਧ ਬਣਾ ਲਵੇਗੀ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ।

ਇਹ ਵੀ ਪੜ੍ਹੋ:  ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦੀ ਜੜ੍ਹ ਹੈ ਅੱਤਵਾਦੀ ਪੰਨੂ, ਭਾਰਤ ਖ਼ਿਲਾਫ਼ ਕਰ ਰਿਹੈ ਗਲਤ ਪ੍ਰਚਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News