ਘਰੇਲੂ ਕਲੇਸ਼ ਦਾ ਖੌਫ਼ਨਾਕ ਅੰਤ, ਪਤਨੀ ਨੂੰ ਚਾਕੂ ਮਾਰ ਕੇ ਕੀਤਾ ਜ਼ਖ਼ਮੀ, ਹਸਪਤਾਲ ’ਚ ਮੌਤ
Saturday, Dec 17, 2022 - 11:11 PM (IST)
ਅੰਮ੍ਰਿਤਸਰ (ਜਸ਼ਨ) : ਥਾਣਾ ਸੁਲਤਾਨਵਿੰਡ ਅਧੀਨ ਪੈਂਦੇ ਗੁਰੂ ਰਾਮਦਾਸ ਨਗਰ ਵਿਚ ਇਕ ਵਿਆਹੁਤਾ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ’ਤੇ ਮ੍ਰਿਤਕਾ ਦੀ ਮਾਂ ਨੇ ਸਿੱਧੇ ਤੌਰ ’ਤੇ ਮ੍ਰਿਤਕ ਔਰਤ ਦੇ ਪਤੀ ’ਤੇ ਚਾਕੂ ਨਾਲ ਉਸ ਦੀ ਲੜਕੀ ਦਾ ਕਤਲ ਕਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਇਲਾਕੇ ਦੇ ਮੋਹਤਬਰ ਵਿਅਕਤੀ ਬਲਦੇਵ ਰਾਜ ਨੇ ਦੱਸਿਆ ਕਿ ਪਿੰਡ ਸੋੜੀਆ ਵਾਸੀ ਸੋਨਾ ਨਾਂ ਦੇ ਵਿਅਕਤੀ ਦਾ ਵਿਆਹ ਪਿੰਡ ਸੁਲਤਾਨਵਿੰਡ ਦੀ ਰਹਿਣ ਵਾਲੀ ਸਲਮਾ ਨਾਲ ਹੋਇਆ ਸੀ।
ਇਹ ਵੀ ਪੜ੍ਹੋ : ਘਰੇਲੂ ਕਲੇਸ਼ ਦਾ ਖੌਫ਼ਨਾਕ ਅੰਤ, ਪਤਨੀ ਨੂੰ ਚਾਕੂ ਮਾਰ ਕੇ ਕੀਤਾ ਜ਼ਖ਼ਮੀ, ਹਸਪਤਾਲ ’ਚ ਮੌਤ
ਇਸ ਦੌਰਾਨ ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੋਏ ਝਗੜੇ ਨੂੰ ਲੈ ਕੇ ਆਪਣੇ ਸਹੁਰੇ ਆਪਣੇ ਭਰਾ ਅਤੇ ਭਾਬੀ ਨਾਲ ਆਇਆ ਸੀ। ਇਸ ਦੌਰਾਨ ਉਸ ਦੇ ਜਵਾਈ ਨੇ ਆਪਣੀ ਪਤਨੀ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਲਾਜ ਅਧੀਨ ਸਲਮਾ ਦੀ ਮੌਤ ਹੋ ਗਈ। ਬਾਅਦ ਵਿਚ ਪੁਲਸ ਨੇ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ’ਤੇ ਮ੍ਰਿਤਕ ਔਰਤ ਦੇ ਪਤੀ ਸੋਨਾ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।