ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਕੀਤੀ ਖੁਦ*ਕੁਸ਼ੀ

Thursday, Nov 14, 2024 - 11:37 AM (IST)

ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਕੀਤੀ ਖੁਦ*ਕੁਸ਼ੀ

ਅਜਨਾਲਾ (ਨਿਰਵੈਲ)-ਕਸਬਾ ਗੱਗੋਮਾਹਲ ਨੇੜਲੇ ਪਿੰਡ ਡਿਆਲ ਭੱਟੀ ਦੇ ਇਕ ਨੌਜਵਾਨ ਨੇ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਜੀਵਨ ਲੀਲਾ ਸਪਾਪਤ ਕਰ ਲਈ। ਸਾਜਨ ਮਸੀਹ ਪੁੱਤਰ ਜਗਦੀਸ਼ ਮਸੀਹ ਵਾਸੀ ਡਿਆਲ ਭੱਟੀ ਨੇ ਦੱਸਿਆ ਕਿ ਉਸ ਦੇ ਭਰਾ ਅਜੂਬ ਮਸੀਹ ਦੀ ਪਤਨੀ ਰੀਟਾ ਦੇ ਗੁਆਂਢੀ ਨੌਜਵਾਨ ਜੋਨ ਮਸੀਹ ਨਾਲ ਨਾਜਾਇਜ਼ ਸਬੰਧ ਸਨ। ਅਕਸਰ ਹੀ ਅਜੂਬ ਮਸੀਹ ਆਪਣੀ ਪਤਨੀ ਰੀਟਾ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ ਪਰ ਉਹ ਨਹੀਂ ਰੁਕੀ।

ਇਹ ਵੀ ਪੜ੍ਹੋ- ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰਾਂ ਦੀ ਦਰਦਨਾਕ ਮੌਤ, ਦੋਵੇਂ ਨੌਜਵਾਨ ਜਿੰਮ ਤੋਂ ਆ ਰਹੇ ਸੀ ਘਰ

ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਜੂਬ ਮਸੀਹ ਨੇ ਆਪਣੀ ਪਤਨੀ ਅਤੇ ਜੋਨ ਮਸੀਹ ਨੂੰ ਘਰ ਵਿਚ ਹੀ ਇਤਰਾਜ਼ਯੋਗ ਹਾਲਤ ਵਿਚ ਰੰਗੇ ਹੱਥੀ ਫੜਿਆ ਸੀ । ਇਸੇ ਕਰ ਕੇ ਹੀ ਅਜੂਬ ਮਸੀਹ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਕਰੀਬ 1 ਵਜੇ ਉਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਮਾਮਲੇ ਸਬੰਧੀ ਪੁਲਸ ਚੌਕੀ ਗੱਗੋਮਾਲ ਦੇ ਇੰਚਾਰਜ ਸਬ ਇੰਸਪੈਕਟਰ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਸਾਜਨ ਮਸੀਹ ਦੇ ਬਿਆਨਾਂ ’ਤੇ ਜੋਨ ਮਸੀਹ ਪੁੱਤਰ ਨਸੀਬ ਮਸੀਹ ਵਾਸੀ ਡਿਆਲ ਭੱਟੀ ਅਤੇ ਰੀਟਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- 'ਮੁੱਖ ਮੰਤਰੀ ਧਮਕ ਬੇਸ ਆਲਾ' ਚੁੱਕ ਲਿਆ ਪੁਲਸ ਨੇ, ਦੇਖੋ ਹੈਰਾਨ ਕਰ ਦੇਣ ਵਾਲੀ ਵੀਡੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News