ਅਮਰੀਕੀ ਰਾਜਦੂਤ ਦੇ ਦੌਰੇ ਦੌਰਾਨ ਖਾਲਿਸਤਾਨ ਸਮਰਥਕ ਨਾਅਰੇਬਾਜ਼ੀ ''ਤੇ RP Singh ਨੇ ਚੁੱਕੇ ਸੁਰੱਖਿਆ ''ਤੇ ਸਵਾਲ

Tuesday, Sep 29, 2026 - 10:26 PM (IST)

ਅਮਰੀਕੀ ਰਾਜਦੂਤ ਦੇ ਦੌਰੇ ਦੌਰਾਨ ਖਾਲਿਸਤਾਨ ਸਮਰਥਕ ਨਾਅਰੇਬਾਜ਼ੀ ''ਤੇ RP Singh ਨੇ ਚੁੱਕੇ ਸੁਰੱਖਿਆ ''ਤੇ ਸਵਾਲ

ਅੰਮ੍ਰਿਤਸਰ/ਚੰਡੀਗੜ੍ਹ : ਅਮਰੀਕੀ ਰਾਜਦੂਤ ਸਰਜੀਓ ਗੋਰ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਫੇਰੀ ਦੌਰਾਨ ਬਾਹਰ ਹੋਈ ਖਾਲਿਸਤਾਨ ਸਮਰਥਕ ਨਾਅਰੇਬਾਜ਼ੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਪੰਜਾਬ ਸਰਕਾਰ ਅਤੇ ਸੂਬਾ ਪੁਲਸ ਦੀ ਕਾਨੂੰਨ-ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਭਾਜਪਾ ਆਗੂ ਆਰ.ਪੀ. ਸਿੰਘ ਨੇ ਸੋਸ਼ਲ ਮੀਡੀਆ ਮੰਚ 'ਐਕਸ' (X) 'ਤੇ ਪੋਸਟ ਪਾ ਕੇ ਪੰਜਾਬ ਦੇ ਇੰਟੈਲੀਜੈਂਸ ਤੰਤਰ ਅਤੇ ਕਾਨੂੰਨ-ਵਿਵਸਥਾ ਦੀ ਮਸ਼ੀਨਰੀ 'ਤੇ ਨਿਸ਼ਾਨਾ ਸਾਧਦਿਆਂ ਪੁੱਛਿਆ ਕਿ ਅਜਿਹੇ ਉੱਚ-ਸੁਰੱਖਿਆ ਵਾਲੇ ਸਥਾਨ 'ਤੇ ਪੰਜਾਬ ਇੰਟੈਲੀਜੈਂਸ ਬਿਊਰੋ ਕਿੱਥੇ ਸੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵਾਬ ਮੰਗਿਆ ਕਿ ਵੱਖਵਾਦੀ ਅੰਸਰ ਅਜਿਹੀ ਹਾਈ-ਸਿਕਿਓਰਿਟੀ ਲੋਕੇਸ਼ਨ 'ਤੇ ਪ੍ਰਦਰਸ਼ਨ ਕਰਨ ਵਿੱਚ ਕਿਵੇਂ ਕਾਮਯਾਬ ਹੋ ਗਏ।

ਆਰ.ਪੀ. ਸਿੰਘ ਨੇ ਦੋਸ਼ ਲਾਇਆ ਕਿ ਜੇਕਰ ਸਿਆਸੀ ਲਾਭ ਅਤੇ ਚੋਣ ਗਣਿਤ ਦੇ ਚਲਦਿਆਂ ਅਜਿਹੇ ਅੰਸਰਾਂ ਪ੍ਰਤੀ ਨਰਮੀ ਵਰਤੀ ਜਾ ਰਹੀ ਹੈ, ਤਾਂ ਇਹ ਪੰਜਾਬ ਦੀ ਸੁਰੱਖਿਆ ਨਾਲ ਇੱਕ ਵੱਡਾ ਸਮਝੌਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਰਾਜਨੀਤਿਕ ਲਾਹੇ ਲਈ ਪੰਜਾਬ ਦੀ ਅਮਨ-ਸ਼ਾਂਤੀ ਅਤੇ ਸੁਰੱਖਿਆ ਦੀ ਬਲੀ ਨਹੀਂ ਦਿੱਤੀ ਜਾ ਸਕਦੀ।


author

Inder Prajapati

Content Editor

Related News