ਪਤੀ ਨੇ ਪ੍ਰੇਮੀ ਨਾਲ ਪਾਰਕ ''ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

Sunday, Oct 18, 2020 - 06:37 PM (IST)

ਪਤੀ ਨੇ ਪ੍ਰੇਮੀ ਨਾਲ ਪਾਰਕ ''ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

ਜਲੰਧਰ (ਸ਼ੋਰੀ)— ਆਦਰਸ਼ ਨਗਰ ਪਾਰਕ 'ਚ ਦੁਪਹਿਰ ਸਮੇਂ ਇਕ ਪਤੀ ਨੇ ਆਪਣੀ ਪਤਨੀ ਨੂੰ ਆਸ਼ਿਕ ਨਾਲ ਮੌਜ-ਮਸਤੀ ਕਰਦੇ ਹੋਏ ਰੰਗੇ-ਹੱਥੀਂ ਕਾਬੂ ਕਰ ਲਿਆ। ਇਸ ਦੌਰਾਨ ਪਤੀ ਅਤੇ ਆਸ਼ਿਕ ਵਿਚਕਾਰ ਹੱਥੋਪਾਈਂ ਵੀ ਵੇਖਣ ਨੂੰ ਮਿਲੀ। ਮਾਮੂਲੀ ਜ਼ਖ਼ਮੀ ਆਸ਼ਿਕ ਹਸਪਤਾਲ 'ਚ ਆਪਣੀ ਐੱਮ. ਐੱਲ. ਆਰ. ਕਟਵਾਉਣ ਪਹੁੰਚ ਗਿਆ।
ਇਹ ਵੀ ਪੜ੍ਹੋ: ਸਹੁਰੇ ਪਰਿਵਾਰ ਦੀ ਰੂਹ ਕੰਬਾਊ ਵਾਰਦਾਤ, ਸੁੱਤੀ ਪਈ ਨੂੰਹ ਨੂੰ ਲਾਈ ਅੱਗ

ਜਾਣਕਾਰੀ ਮੁਤਾਬਕ ਮਕਸੂਦਾਂ ਸਬਜ਼ੀ ਮੰਡੀ ਨੇੜੇ ਰਹਿਣ ਵਾਲੀ ਸੋਨੀਆ (ਕਾਲਪਨਿਕ ਨਾਂ) ਦੇ ਪਤੀ ਨੂੰ ਸ਼ੱਕ ਹੋਇਆ ਕਿ ਉਸ ਦੀ ਪਤਨੀ ਦਾ ਕਿਸੇ ਨਾਲ ਚੱਕਰ ਹੈ। ਪਤੀ ਨੇ ਪਤਨੀ ਦਾ ਮੋਬਾਇਲ ਫੋਨ ਚੈੱਕ ਕੀਤਾ ਤਾਂ ਇਹ ਵੇਖ ਕੇ ਉਸਦੇ ਹੋਸ਼ ਉੱਡ ਗਏ ਕਿ ਉਸ ਦੀ ਪਤਨੀ ਦੇ ਆਸ਼ਿਕ ਨੇ ਉਸ ਨੂੰ ਦੁਪਹਿਰ ਸਮੇਂ ਆਦਰਸ਼ ਨਗਰ ਪਾਰਕ 'ਚ ਬੁਲਾਇਆ ਹੈ ਅਤੇ ਮੈਸੇਜ 'ਚ ਇਹ ਵੀ ਲਿਖਿਆ ਕਿ ਜੇਕਰ ਉਹ ਨਾ ਆਈ ਤਾਂ ਉਹ ਖ਼ੁਦਕੁਸ਼ੀ ਕਰ ਲਵੇਗਾ। ਪਤੀ ਨੇ ਕੰਮ 'ਤੇ ਜਾਣ ਦਾ ਡਰਾਮਾ ਰਚਿਆ ਅਤੇ ਪਤਨੀ ਦਾ ਟਰੈਪ ਲਗਾਇਆ।
ਇਹ ਵੀ ਪੜ੍ਹੋ: ਘਰ 'ਚ ਚੱਲ ਰਿਹਾ ਸੀ ਇਹ ਗੰਦਾ ਧੰਦਾ, ਪੁਲਸ ਨੇ ਛਾਪਾ ਮਾਰ ਇਤਰਾਜ਼ਯੋਗ ਹਾਲਤ 'ਚ ਫੜੀਆਂ ਔਰਤਾਂ

ਸੋਨੀਆ ਨਿਰਧਾਰਿਤ ਸਮੇਂ 'ਤੇ ਪਾਰਕ 'ਚ ਪਹੁੰਚੀ ਅਤੇ ਆਸ਼ਿਕ ਨਾਲ ਗੱਲਾਂ ਕਰਨ ਲੱਗੀ। ਇਸ ਦੌਰਾਨ ਆਸ਼ਿਕ ਨੇ ਸੋਨੀਆ ਨੂੰ ਬਾਂਹਾਂ 'ਚ ਜਕੜ ਲਿਆ। ਇਹ ਵੇਖਦਿਆਂ ਸੋਨੀਆ ਦਾ ਪਤੀ ਭੱਜਦਾ ਹੋਇਆ ਪਾਰਕ 'ਚ ਆਇਆ ਅਤੇ ਉਸ ਦੇ ਆਸ਼ਿਕ ਨਾਲ ਕੁੱਟਮਾਰ ਕਰਨ ਲੱਗਾ, ਜਿਸ ਨਾਲ ਉਹ ਮਾਮੂਲੀ ਜ਼ਖ਼ਮੀ ਹੋ ਗਿਆ। ਆਸ਼ਿਕ ਪਾਰਕ 'ਚੋਂ ਭੱਜਿਆ ਅਤੇ ਆਪਣੀ ਪ੍ਰੇਮਿਕਾ ਦੇ ਪਤੀ 'ਤੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਐੱਮ. ਐੱਲ. ਆਰ. ਕਟਵਾਉਣ ਵਾਸਤੇ ਸਿਵਲ ਹਸਪਤਾਲ ਪਹੁੰਚਿਆ। ਇਸ ਦੌਰਾਨ ਸੋਨੀਆ ਅਤੇ ਉਸ ਦੇ ਪਤੀ ਵੀ ਸਿਵਲ ਹਸਪਤਾਲ ਪਹੁੰਚ ਗਏ। ਇਲਾਕੇ ਦੇ ਮੋਹਤਬਰਾਂ ਦੇ ਹਸਪਤਾਲ ਪਹੁੰਚਣ ਅਤੇ ਲੰਮੀ ਗੱਲਬਾਤ ਉਪਰੰਤ ਦੋਵਾਂ ਧਿਰਾਂ ਵਿਚਕਾਰ ਇਸ ਗੱਲ ਲਈ ਰਾਜ਼ੀਨਾਮਾ ਹੋਇਆ ਕਿ ਆਸ਼ਿਕ ਕਾਨੂੰਨੀ ਕਾਰਵਾਈ ਨਹੀਂ ਕਰਵਾਏਗਾ ਅਤੇ ਅੱਜ ਤੋਂ ਬਾਅਦ ਔਰਤ ਨੂੰ ਫੋਨ ਵੀ ਨਹੀਂ ਕਰੇਗਾ।
ਇਹ ਵੀ ਪੜ੍ਹੋ: ਰਾਹ ਜਾਂਦੀ ਬੀਬੀ ਨੂੰ ਝਪਟਮਾਰਾਂ ਨੇ ਘੇਰਿਆ,ਵਾਹ ਨਾ ਚੱਲਦਾ ਵੇਖ ਦਾਗੇ ਹਵਾਈ ਫ਼ਾਇਰ


author

shivani attri

Content Editor

Related News