ਮੌਤ ਨੂੰ ਗਲ਼ ਲਾਉਣ ਤੋਂ ਪਹਿਲਾਂ ਪਤਨੀ, ਧੀ ਤੇ ਪੁੱਤ ਤੋਂ ਮੰਗੀ ਮੁਆਫ਼ੀ, ਖ਼ੁਦਕੁਸ਼ੀ ਨੋਟ ਪੜ੍ਹ ਕੇ ਹੈਰਾਨ ਰਹਿ ਗਿਆ ਪਰਿ
Monday, May 22, 2023 - 06:20 PM (IST)
ਮੁੱਦਕੀ (ਰੰਮੀ ਗਿੱਲ) : ਮੋਬਾਇਲ ਫੋਨ ਦੇ ਹੈਕਰਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਕੇ ਮੁੱਦਕੀ ਦੇ ਇਕ ਵਿਅਕਤੀ ਵਲੋਂ ਖ਼ੁਦਕਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੇ ਪਰਵਾਰਿਕ ਮੈਂਬਰਾਂ ਨੇ ਪ੍ਰੈੱਸ ਨੂੰ ਖੁਦਕਸ਼ੀ ਨੋਟ ਦੀਆਂ ਕਾਪੀਆਂ ਦਿੰਦੇ ਹੋਏ ਦੱਸਿਆ ਕਿ ਪ੍ਰਭਜੀਤ ਸਿੰਘ ਭੁੱਲਰ (ਪੁੱਤਰ ਸਵ: ਬਲਬੀਰ ਸਿੰਘ ਭੁੱਲਰ) ਵਾਸੀ ਫਰੀਦਕੋਟ ਰੋਡ, ਵਾਰਡ ਨੰਬਰ 5, ਮੁੱਦਕੀ ਨੇ ਆਪਣੇ ਖ਼ੁਦਕਸ਼ੀ ਨੋਟ ’ਚ ਲਿਖਿਆ ਹੈ ਕਿ ਫੋਨ ਹੈਕਰਾਂ ਵਲੋਂ ਕਾਫੀ ਸਮੇਂ ਤੋਂ ਮੇਰਾ ਫੋਨ ਹੈਕ ਕੀਤਾ ਹੋਇਆ ਹੈ ਅਤੇ ਉਨ੍ਹਾਂ ਕੋਲ ਮੇਰਾ ਆਧਾਰ ਕਾਰਡ, ਪੈਨ ਕਾਰਡ, ਮੇਰੇ ਸਾਰੇ ਕੌਂਟੈਕਟ ਨੰਬਰ ਅਤੇ ਮੇਰੇ ਪਰਵਾਰਿਕ ਮੈਂਬਰਾਂ ਦੀਆਂ ਤਸਵੀਰਾਂ ਵੀ ਹਨ ਅਤੇ ਉਹ ਕਾਫੀ ਲੰਮੇ ਸਮੇਂ ਤੋਂ ਮੈਨੂੰ ਬਲੈਕਮੇਲ ਕਰ ਰਹੇ ਹਨ। ਉਹ ਮੈਨੂੰ ਹਰ ਰੋਜ਼ ਅਲੱਗ-ਅਲੱਗ 15-20 ਮੋਬਾਇਲ ਨੰਬਰਾਂ ਤੋਂ ਕਾਲ ਕਰਦੇ, ਜਿਹੜੇ ਸਾਰੇ ਨੰਬਰ ਫੇਕ ਹਨ, ਜਿਨ੍ਹਾਂ ’ਤੇ ਦੋਬਾਰਾ ਕਾਲ ਵੀ ਨਹੀਂ ਸੀ ਲੱਗਦੀ।
ਇਹ ਵੀ ਪੜ੍ਹੋ : ਪੁਲਸ ਨੇ ਗ੍ਰਿਫ਼ਤਾਰ ਕੀਤਾ 7 ਜਨਾਨੀਆਂ ਦਾ ਖ਼ਤਰਨਾਕ ਗਿਰੋਹ, ਕਰਤੂਤਾਂ ਜਾਣ ਨਹੀਂ ਹੋਵੇਗਾ ਯਕੀਨ
ਵਟਸਐਪ ’ਤੇ ਫੈਮਿਲੀ ਫੋਟੋਜ਼ ਪਾ ਕੇ ਹੈਕਰ ਕਹਿੰਦੇ ਹਨ ਕਿ ਪੈਸੇ ਦੇ ਨਹੀਂ ਤਾਂ ਪਰਿਵਾਰ ਦੀਆਂ ਤਸਵੀਰਾਂ ਨੂੰ ਗਲਤ ਤਰੀਕੇ ਨਾਲ ਐਡਿਟ ਕਰ ਕੇ ਫੋਟੋਆਂ ਵਾਇਰਲ ਕਰ ਦੇਵਾਂਗੇ ਅਤੇ ਤੇਰੇ ਸਾਰੇ ਕੌਂਟੈਕਟ ਨੰਬਰਾਂ ਉੱਪਰ ਵੀ ਭੇਜ ਦੇਵਾਂਗੇ। ਜੇਕਰ ਤੂੰ ਆਪਣਾ ਫੋਨ ਬਦਲਿਆ ਤਾਂ ਇਸ ਨਾਲ ਹੋਣ ਵਾਲੇ ਨੁਕਸਾਨ ਦਾ ਵੀ ਤੂੰ ਖੁਦ ਜ਼ਿੰਮੇਵਾਰ ਹੋਵੇਂਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਖ਼ਿਲਾਫ਼ ਦਰਜ ਕੇਸ ਦੀ ਜਾਂਚ ਕਰ ਰਹੀ ‘ਸਿਟ’ ਦਾ ਮੁਖੀ ਬਦਲਿਆ
ਪ੍ਰਭਜੀਤ ਸਿੰਘ (42) ਨੇ ਖੁਦਕਸ਼ੀ ਨੋਟ ’ਚ ਆਪਣੇ ਪਰਿਵਾਰ, ਆਪਣੀ ਪਤਨੀ ਹਰਜੀਤ ਕੌਰ ਅਤੇ ਬੇਟੀ ਅਨੁਰੀਤ ਕੌਰ ਤੇ ਪੁੱਤਰ ਗੁਰਮੀਤ ਸਿੰਘ ਤੋਂ ਮੁਆਫੀ ਵੀ ਮੰਗੀ। ਉਸ ਨੇ ਕਿਹਾ ਕਿ ਮੈਂ ਜੋ ਇਹ ਫ਼ੈਸਲਾ ਲਿਆ ਹੈ, ਇਹ ਫ਼ੈਸਲਾ ਮੇਰਾ ਆਪਣਾ ਹੈ। ਹੈਕਰਾਂ ਤੋਂ ਬਿਨਾਂ ਇਸ ’ਚ ਮੇਰੇ ਕਿਸੇ ਵੀ ਪਰਵਾਰਿਕ ਮੈਂਬਰ, ਰਿਸ਼ਤੇਦਾਰ ਜਾਂ ਕਿਸੇ ਯਾਰ-ਦੋਸਤ ਦਾ ਕੋਈ ਰੋਲ ਨਹੀਂ ਹੈ।
ਇਹ ਵੀ ਪੜ੍ਹੋ : ਹੈਵਾਨ ਬਣਿਆ ਪਿਓ, ਦਿਲ ਕੰਬਾਅ ਦੇਵੇਗੀ 5 ਤੇ 7 ਸਾਲ ਦੇ ਪੁੱਤਾਂ ਨਾਲ ਕੀਤੀ ਇਹ ਵਾਰਦਾਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani