ਲੱਖਾਂ ਰੁਪਏ ਲਾ ਕੇ ਕੈਨੇਡਾ ਭੇਜੀ ਪਤਨੀ, ਖੁਦ ਦੇ ਪਹੁੰਚਣ ’ਤੇ ਫੇਰੀਆਂ ਅੱਖਾਂ ਤੇ ਕਰ ’ਤਾ ਉਹ ਜੋ ਸੋਚਿਆ ਨਹੀਂ ਸੀ

Friday, Jul 07, 2023 - 08:22 PM (IST)

ਲੱਖਾਂ ਰੁਪਏ ਲਾ ਕੇ ਕੈਨੇਡਾ ਭੇਜੀ ਪਤਨੀ, ਖੁਦ ਦੇ ਪਹੁੰਚਣ ’ਤੇ ਫੇਰੀਆਂ ਅੱਖਾਂ ਤੇ ਕਰ ’ਤਾ ਉਹ ਜੋ ਸੋਚਿਆ ਨਹੀਂ ਸੀ

ਲੁਧਿਆਣਾ (ਰਿਸ਼ੀ)-ਵਿਆਹ ਤੋਂ ਬਾਅਦ ਨੌਜਵਾਨ ਨੇ ਆਪਣੀ ਪਤਨੀ ਨੂੰ ਆਈਲੈਟਸ ਕਰਵਾ ਕੇ ਲੱਖਾਂ ਰੁਪਏ ਲਾ ਕੇ ਕੈਨੇਡਾ ਭੇਜ ਦਿੱਤਾ, ਜਿਸ ਤੋਂ 1 ਸਾਲ ਬਾਅਦ ਖੁਦ ਗਿਆ ਤਾਂ ਪਤਨੀ ਨੇ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ, ਤਲਾਕ ਦਾ ਨੋਟਿਸ ਭੇਜ ਕੇ ਉਸ ਦਾ ਵਰਕ ਪਰਮਿਟ ਵਧਣ ਤੋਂ ਵੀ ਰੁਕਵਾ ਦਿੱਤਾ, ਜਿਸ ਤੋਂ ਬਾਅਦ ਇਨਸਾਫ਼ ਲਈ ਲੜਕੇ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਲੱਗਭਗ 4 ਮਹੀਨਿਆਂ ਤੱਕ ਚੱਲੀ ਜਾਂਚ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਲੜਕੀ ਅਤੇ ਉਸ ਦੇ ਪਿਤਾ ਖ਼ਿਲਾਫ਼ ਧੋਖਾਦੇਹੀ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕਾਰ ਤੇ ਕੈਂਟਰ ਵਿਚਾਲੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ

ਜਾਂਚ ਅਧਿਕਾਰੀ ਰਵਿੰਦਰ ਕੁਮਾਰ ਮੁਤਾਬਕ ਮੁਲਜ਼ਮਾਂ ਦੀ ਪਛਾਣ ਲੜਕੀ ਨਵਨੀਤ ਕੌਰ ਅਤੇ ਉਸ ਦੇ ਪਿਤਾ ਰਾਮ ਸਿੰਘ ਨਿਵਾਸੀ ਤਰਨਤਾਰਨ ਵਜੋਂ ਹੋਈ ਹੈ। ਪੁਲਸ ਨੂੰ 21 ਮਾਰਚ 2023 ਨੂੰ ਦਿੱਤੀ ਸ਼ਿਕਾਇਤ ’ਚ ਗੁਰਨਾਮ ਸਿੰਘ ਨਿਵਾਸੀ ਪਿੰਡ ਦਾਦ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਕਰਨ ਓਬਰਾਏ ਦਾ ਵਿਆਹ ਉਕਤ ਮੁਲਜ਼ਮ ਨਵਨੀਤ ਨਾਲ 10 ਨਵੰਬਰ 2019 ਨੂੰ ਕੀਤਾ ਸੀ, ਜਿਸ ਤੋਂ ਬਾਅਦ ਸਾਲ 2021 ’ਚ ਸਟੱਡੀ ਵੀਜ਼ਾ ’ਤੇ ਖੁਦ ਖਰਚਾ ਕਰ ਕੇ ਕੈਨੇਡਾ ਭੇਜ ਦਿੱਤਾ, ਉੱਥੇ ਜਾ ਕੇ ਉਸ ਨੇ ਬੇਟੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ।

ਜਦੋਂ ਸਾਲ 2022 ’ਚ ਬੇਟਾ ਕੈਨੇਡਾ ਗਿਆ ਤਾਂ ਉਸ ਨੂੰ ਆਪਣੇ ਕੋਲ ਰੱਖਣ ਤੋਂ ਮਨ੍ਹਾ ਕਰ ਦਿੱਤਾ ਅਤੇ ਪੈਸਿਆਂ ਦੀ ਮੰਗ ਕੀਤੀ ਤਾਂ ਉਸੇ ਸਮੇਂ ਅਦਾਲਤ ਰਾਹੀਂ ਬੇਟੇ ਨੂੰ ਤਲਾਕ ਦਾ ਨੋਟਿਸ ਵੀ ਭੇਜ ਦਿੱਤਾ। ਇਸੇ ਦੇ ਨਾਲ-ਨਾਲ ਬੇਟੇ ਦਾ ਵਰਕ ਪਰਮਿਟ ਨਹੀਂ ਵਧਵਾਇਆ।

43 ਲੱਖ 50 ਹਜ਼ਾਰ ਕੀਤਾ ਖਰਚਾ

ਪੀੜਤ ਨੇ ਦੱਸਿਆ ਕਿ ਇਸ ਪੂਰੇ ਮਾਮਲੇ ’ਚ ਉਸ ਦਾ ਕੁੱਲ 43 ਲੱਖ 50 ਹਜ਼ਾਰ ਰੁਪਏ ਦਾ ਖਰਚਾ ਹੋਇਆ, ਜਦੋਂ ਉਸ ਨੂੰ ਪਤਾ ਲੱਗਾ ਕਿ ਇੰਨੇ ਪੈਸੇ ਖਰਚ ਕਰਨ ਤੋਂ ਬਾਅਦ ਵੀ ਉਨ੍ਹਾਂ ਨਾਲ ਧੋਖਾ ਹੋਇਆ ਹੈ ਤਾਂ ਇਨਸਾਫ਼ ਲਈ ਪੁਲਸ ਨੂੰ ਸ਼ਿਕਾਇਤ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 
 
 For Android:-  https://play.google.com/store/apps/details?id=com.jagbani&hl=en 

 For IOS:-  https://itunes.apple.com/in/app/id538323711?mt=8
 


 


author

Manoj

Content Editor

Related News