ਪਤੀ ਦੇ ਭਾਬੀ ਨਾਲ ਨਾਜਾਇਜ਼ ਸੰਬੰਧਾਂ ਤੋਂ ਦੁਖੀ ਪਤਨੀ ਨੇ ਕੀਤੀ ਖੁਦਕੁਸ਼ੀ

Wednesday, Jan 30, 2019 - 03:09 PM (IST)

ਪਤੀ ਦੇ ਭਾਬੀ ਨਾਲ ਨਾਜਾਇਜ਼ ਸੰਬੰਧਾਂ ਤੋਂ ਦੁਖੀ ਪਤਨੀ ਨੇ ਕੀਤੀ ਖੁਦਕੁਸ਼ੀ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪਤੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤਨੀ ਵਲੋਂ ਆਤਮ ਹੱਤਿਆ ਕਰਨ 'ਤੇ ਪਤੀ ਸਮੇਤ ਇਕ ਔਰਤ ਵਿਰੁੱਧ ਥਾਣਾ ਸਦਰ ਅਹਿਮਦਗੜ੍ਹ ਵਿਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਦੱਈ ਰਮਜੋਤ ਸਿੰਘ ਵਾਸੀ ਰੋਹਣੋ ਕਲਾਂ ਜ਼ਿਲਾ ਲੁਧਿਆਣਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸਦੀ ਭੈਣ ਕੁਲਜੀਤ ਕੌਰ ਦਾ ਵਿਆਹ ਸੰਦੀਪ ਸਿੰਘ ਵਾਸੀ ਮੋਮਨਾਬਾਦ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਘਰ ਇਕ ਲੜਕੇ ਬਲਰਾਮ ਸਿੰਘ ਨੇ ਜਨਮ ਲਿਆ ਸੀ। 
ਮੁਦੱਈ ਨੇ ਦੱਸਿਆ ਕਿ ਉਸਦੀ ਭੈਣ ਹਮੇਸ਼ਾ ਆਪਣੇ ਪੇਕੇ ਪਰਿਵਾਰ ਨੂੰ ਸੰਦੀਪ ਸਿੰਘ ਉਕਤ ਦੇ ਆਪਣੀ ਭਾਬੀ ਨਾਲ ਨਾਜਾਇਜ਼ ਸੰਬੰਧਾਂ ਬਾਰੇ ਦੱਸਦੀ ਰਹਿੰਦੀ ਸੀ ਅਤੇ ਇਹ ਵੀ ਦੱਸਦੀ ਸੀ ਕਿ ਸੰਦੀਪ ਸਿੰਘ ਆਪਣੀ ਭਾਬੀ ਨਾਲ ਮਿਲਕੇ ਉਸਨੂੰ ਤੰਗ ਪਰੇਸ਼ਾਨ ਕਰਦਾ ਹੈ। ਇਸੇ ਕਲੇਸ਼ ਤੋਂ ਦੁਖੀ ਹੋ ਕੇ ਕੁਲਜੀਤ ਕੌਰ ਨੇ ਸਹੁਰੇ ਘਰ ਮੋਮਨਾਬਾਦ ਵਿਚ ਆਤਮ ਹੱਤਿਆ ਕਰ ਲਈ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਸੰਦੀਪ ਸਿੰਘ ਅਤੇ ਬਲਜਿੰਦਰ ਕੌਰ ਵਾਸੀ ਮੋਮਨਾਬਾਦ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News