ਬਠਿੰਡਾ : ਪਤੀ ਨੇ ਆਸ਼ਿਕ ਨਾਲ ਰੰਗੇ ਹੱਥੀਂ ਫੜੀ ਪਤਨੀ, ਦੋਵਾਂ ਨੂੰ ਦਿੱਤੀ ਰੌਂਗਟੇ ਖੜ੍ਹੇ ਕਰਨ ਵਾਲੀ ਮੌਤ (ਤਸਵੀਰਾਂ)

Saturday, Jul 18, 2020 - 08:39 PM (IST)

ਬਠਿੰਡਾ : ਪਤੀ ਨੇ ਆਸ਼ਿਕ ਨਾਲ ਰੰਗੇ ਹੱਥੀਂ ਫੜੀ ਪਤਨੀ, ਦੋਵਾਂ ਨੂੰ ਦਿੱਤੀ ਰੌਂਗਟੇ ਖੜ੍ਹੇ ਕਰਨ ਵਾਲੀ ਮੌਤ (ਤਸਵੀਰਾਂ)

ਬਠਿੰਡਾ (ਕੁਨਾਲ, ਬਲਵਿੰਦਰ) : ਬਠਿੰਡਾ ਫੂਡ ਦੇ ਪਿੰਡ ਢਪਾਲੀ ਵਿਚ ਇਕ ਜਨਾਨੀ ਅਤੇ ਇਕ ਆਦਮੀ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਨਾਜਾਇਜ਼ ਸੰਬੰਧਾਂ ਕਾਰਣ ਹੋਇਆ ਹੈ। ਪ੍ਰੇਮੀ ਆਪਣੀ ਪ੍ਰੇਮੀਕਾ ਨੂੰ ਮਿਲਣ ਉਸ ਦੇ ਘਰ ਆਇਆ ਸੀ, ਜਿਸ ਦੀ ਭਿਣਕ ਜਨਾਨੀ ਦੇ ਪਤੀ ਨੂੰ ਲੱਗ ਗਈ ਅਤੇ ਜਨਾਨੀ ਦੇ ਪਤੀ ਨੇ ਆਪਣੇ ਭਰਾ ਨਾਲ ਮਿਲ ਕੇ ਦੋਵਾਂ ਦੀ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਰਦਿਆਂ ਬੇਰਹਿਮੀ ਨਾਲ ਵੱਢ ਕੇ ਕਤਲ ਕਰ ਦਿੱਤਾ। ਦੋਵਾਂ ਨੂੰ ਇੰਨੀ ਬੁਰੀ ਤਰ੍ਹਾਂ ਵੱਢਿਆ ਗਿਆ ਕਿ ਦੋਵਾਂ ਦੀ ਕੁਝ ਹੀ ਪਲਾਂ 'ਚ ਮੌਤ ਹੋ ਗਈ। 

ਇਹ ਵੀ ਪੜ੍ਹੋ : ਪਿੰਡ ਦੀ ਨਬਾਲਗ ਕੁੜੀ ਨੂੰ ਭਜਾ ਕੇ ਲਿਜਾਣ ਵਾਲੇ ਆਸ਼ਿਕ ਨੂੰ ਦਿਲ ਦਹਿਲਾਉਣ ਵਾਲੀ ਸਜ਼ਾ (ਤਸਵੀਰਾਂ)

PunjabKesari

ਫਿਲਹਾਲ ਪੁਲਸ ਵਲੋਂ ਮ੍ਰਿਤਕ ਜਨਾਨੀ ਦੇ ਕਾਤਲ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਦੂਜਾ ਮੁਲਜ਼ਮ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੂਜੇ ਮੁਲਜ਼ਮ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

PunjabKesari

ਇਹ ਵੀ ਪੜ੍ਹੋ : 3 ਹਿੰਦੂ ਆਗੂਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

PunjabKesari


author

Gurminder Singh

Content Editor

Related News