ਪਤਨੀ ਨੂੰ ਤਲਾਕ ਦਿੱਤੇ ਬਿਨਾ ਪਤੀ ਨੇ ਕਰ ਲਿਆ ਦੂਜਾ ਵਿਆਹ

Saturday, Apr 03, 2021 - 02:29 PM (IST)

ਪਤਨੀ ਨੂੰ ਤਲਾਕ ਦਿੱਤੇ ਬਿਨਾ ਪਤੀ ਨੇ ਕਰ ਲਿਆ ਦੂਜਾ ਵਿਆਹ

ਰਾਜਪੁਰਾ (ਮਸਤਾਨਾ)- ਹੋਰ ਦਾਜ ਲਿਆਉਣ ਦੀ ਮੰਗ ਨੂੰ ਲੈ ਕੇ ਪਤਨੀ ਨਾਲ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢਣ ਅਤੇ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰ ਲੈਣ ਵਾਲੇ ਪਤੀ ਖ਼ਿਲਾਫ਼ ਥਾਣਾ ਸਿਟੀ ਦੀ ਪੁਲਸ ਨੇ ਪਤਨੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਟਾਊਨ ਵਾਸੀ ਅਵਨੀਤ ਕੌਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਫਰਵਰੀ 2018 ਨੂੰ ਪਿੰਡ ਦੇਵੀਨਗਰ ਰਾਜਪੁਰਾ ਵਾਸੀ ਨਵਜੀਤ ਸਿੰਘ ਨਾਲ ਹੋਇਆ ਸੀ।

ਉਕਤ ਨੇ ਦੱਸਿਆ ਕਿ ਵਿਆਹ ਤੋਂ ਉਪਰੰਤ ਦਾਜ ਹੋਰ ਲਿਆਉਣ ਦੀ ਮੰਗ ਨੂੰ ਲੈ ਕੇ ਪਤੀ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਘਰੋਂ ਵੀ ਕੱਢ ਦਿੱਤਾ। ਉਕਤ ਨੇ ਦੱਸਣ ਮੁਤਾਬਕ ਬਾਅਦ ਵਿਚ ਪਤੀ ਨੇ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਦੂਜਾ ਵਿਆਹ ਕਰ ਲਿਆ। ਉਧਰ ਪੁਲਸ ਨੇ ਪਤਨੀ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਧਾਰਾ 494, 498ਏ, 506 ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News