ਦਲਿਤ ਵੋਟ ਬੈਂਕ ਦੇ ਬਲਬੂਤੇ ’ਤੇ ਕਿਉਂ ਖੜ੍ਹੀਆਂ 2022 ਦੀਆਂ ਚੋਣਾਂ?

Thursday, Apr 15, 2021 - 10:33 PM (IST)

ਦਲਿਤ ਵੋਟ ਬੈਂਕ ਦੇ ਬਲਬੂਤੇ ’ਤੇ ਕਿਉਂ ਖੜ੍ਹੀਆਂ 2022 ਦੀਆਂ ਚੋਣਾਂ?

ਪਟਿਆਲਾ/ਰੱਖੜਾ, (ਰਾਣਾ ਰੱਖੜਾ)- 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਦੇ ਰਾਜਨੀਤਿਕ ਪਿੜ੍ਹ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਇਸ ਢੰਗ ਨਾਲ ਤੇਜ਼ ਕਰ ਦਿੱਤੀਆਂ ਹਨ, ਇੰਜ ਲੱਗ ਰਿਹਾ ਹੈ ਜਿਵੇਂ ਜਲਦ ਹੀ ਚੋਣ ਜਾਬਤਾ ਲੱਗਣ ਵਾਲਾ ਹੋਵੇ। ਸੂਬੇ ਵਿਚ 32 ਪ੍ਰਤੀਸ਼ਤ ਦਲਿਤ ਵੋਟਰਾਂ ਨੂੰ ਲੁਭਾਉਣ ਲਈ ਸਮੁੱਚੀਆਂ ਪਾਰਟੀਆਂ ਨੇ ਆਪਣੇ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਅਕਾਲੀ ਦਲ ਨੇ ਦਲਿਤ ਚਿਹਰੇ ਨੂੰ ਡਿਪਟੀ ਸੀ. ਐੱਮ. ਬਣਾਉਣ ਅਤੇ ਬੀਜੇਪੀ ਨੇ ਮੁੱਖ ਮੰਤਰੀ ਬਣਾਉਣ ਅਗਾਊਂ ਕੀਤੇ ਐਲਾਨਾਂ ਨੇ ਰਾਜਨੀਤੀ ਵਿਚ ਹਲਚਲ ਮਚਾ ਦਿੱਤੀ ਹੈ, ਉਥੇ ਹੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਵਿਚ ਸ਼ਾਮਲ ਦਲਿਤ ਆਗੂਆਂ ਦੇ ਚਿਹਰੇ ਖਿੜੇ ਨਜ਼ਰ ਆ ਰਹੇ ਹਨ। ਜਿਕਰਯੋਗ ਹੈ ਕਿ ਬਹੁਜਨ ਸਮਾਜ ਪਾਰਟੀ ਲੰਮੇਂ ਸਮੇਂ ਤੋਂ ਮੈਂਬਰ ਪਾਰਲੀਮੈਂਟ ਤੇ ਵਿਧਾਨ ਸਭਾ ਚੋਣਾਂ ਲੜਦੀ ਆ ਰਹੀ ਹੈ ਅਤੇ 1992 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਨੇ 9 ਸੀਟਾਂ ਜਿੱਤ ਕੇ 16 ਪ੍ਰਤੀਸ਼ਤ ਵੋਟ ਪ੍ਰਾਪਤ ਕੀਤਾ ਸੀ। 1997 ਤੋਂ ਬਾਅਦ ਹੁਣ ਤੱਕ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਵਿਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਅਤੇ ਹੁਣ ਬਹੁਜਨ ਸਮਾਜ ਪਾਰਟੀ ਦੀਆਂ ਵੋਟਾਂ ਸਿਰਫ 5 ਪ੍ਰਤੀਸ਼ਤ ਹੀ ਰਹਿ ਗਈਆਂ ਹਨ। ਪਿਛਲੇ ਦੋ ਦਹਾਕਿਆਂ ਤੋਂ ਬਹੁਜਨ ਸਮਾਜ ਪਾਰਟੀ ਦੇ ਨੇਤਾ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਵਿਚ ਸ਼ਮੂਲੀਅਤ ਕਰ ਜਾਣ ਮਗਰੋਂ ਬਹੁਜਨ ਸਮਾਜ ਪਾਰਟੀ ਦੇ ਵੋਟਰਾਂ ਦਾ ਮਨ ਡਗਮਗਾ ਗਿਆ ਹੈ। ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ 32 ਸੀਟਾਂ ਰਾਖਵੀਆਂ ਹਨ ਅਤੇ ਇਨ੍ਹਾਂ ਰਾਖਵੀਆਂ ਸੀਟਾਂ ’ਤੇ 2022 ਦਾ ਸਿੰਘਾਸਨ ਜਿੱਤਣ ਲਈ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਵੱਖਰੇ ਤੌਰ ’ਤੇ ਚੋਣ ਲੜਨ ਦੀ ਇੱਛਾ ਰੱਖਣ ਵਾਲੀ ਬੀਜੇਪੀ ਨੇ ਦਲਿਤ ਵੋਟਰਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਲੜਕੀ ਨੂੰ ਮਿਲਣ ਆਏ ਪਰਿਵਾਰ 'ਤੇ ਸਹੁਰੇ ਨੇ ਚਲਾਈਆਂ ਗੋਲੀਆਂ, ਇੱਕ ਦੀ ਮੌਤ

ਰਾਜਨੀਤਿਕ ਸਮੀਕਰਨ ਇੰਨੇ ਬਦਲ ਚੁੱਕੇ ਹਨ ਕਿ ਜਿਵੇਂ ਹਿੰਦੂ ਸਮਾਜ ਦੋ ਚਿੱਤੀ ਵਿਚ ਪਿਆ ਹੋਇਆ ਹੈ ਉਵੇਂ ਹੀ ਦਲਿਤ ਸਮਾਜ ਪਾਟੋਧਾੜ ਹੋਇਆ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ 10 ਸਾਲ ਦੇ ਸੱਤਾ ਸਮੇਂ ਦੌਰਾਨ ਦਲਿਤ ਸਮਾਜ ਨੂੰ ਅਕਾਲੀ ਦਲ ਨਾਲ ਜੋੜਨ ਵਿਚ ਕਾਫੀ ਹੱਦ ਤੱਕ ਸਫਲਤਾ ਹਾਸਲ ਕੀਤੀ ਅਤੇ ਦਲਿਤ ਚਿਹਰਿਆਂ ਨੂੰ ਸੱਤਾ ਵਿਚ ਭਾਗਦਾਰੀ ਸੌਂਪ ਕੇ ਪਾਰਟੀ ਅੰਦਰ ਵੱਡਾ ਮਾਣ ਬਖਸ਼ਿਆ। ਬੀਜੇਪੀ ਦੂਰ ਅੰਦੇਸ਼ੀ ਦੇ ਚੱਲਦਿਆਂ ਬੰਗਾਲ ਦੇ ਚੋਣ ਨਤੀਜਿਆਂ ਤੋਂ ਬਾਅਦ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੂੰ ਭੰਗ ਕਰਵਾ ਕੇ 2021 ਵਿਚ ਹੀ ਕਰਵਾਉਣ ਦਾ ਰਾਗ ਅਲਾਪ ਸਕਦੀ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 4333 ਨਵੇਂ ਮਾਮਲੇ ਆਏ ਸਾਹਮਣੇ, 51 ਦੀ ਮੌਤ

ਬੀਜੇਪੀ ਵੱਲੋਂ ਦਲਿਤ ਚਿਹਰਿਆਂ ਦੀ ਭਾਲ ਵਿਚ ਜੁਟ ਗਈ ਹੈ। ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ 2022 ਵਿਚ ਸੱਤਾ ਸੁੱਖ ਭੋਗਣ ਵਿੱਚ ਦਲਿਤ ਵੋਟਰਾਂ ਦਾ ਅਹਿਮ ਯੋਗਦਾਨ ਹੋਵੇਗਾ। ਚੋਣਾਂ ਅਜੇ ਭਵਿੱਚ ਦੀ ਬੁੱਕਲ ਵਿਚ ਹਨ, ਪਰ ਕਾਂਗਰਸ ਨੇ ਅਜੇ ਤੱਕ ਦਲਿਤ ਚਿਹਰੇ ਬਾਰੇ ਆਪਣਾ ਪੱਤਾ ਨਹੀਂ ਖੋਲ੍ਹਿਆ ਜਦੋਂ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਵਿਰੋਧੀ ਧਿਰ ਦੇ ਪ੍ਰਮੁੱਖ ਦੀ ਕਮਾਂਡ ਦਲਿਤ ਚਿਹਰੇ ਨੂੰ ਸੌਂਪੀ ਹੋਈ ਹੈ। ਜੇਕਰ ਭਵਿੱਖ ਵਿਚ ਕਿਸਾਨ ਜਥੇਬੰਦੀਆਂ ਸੂਬੇ ਦੀ ਰਾਜਨੀਤੀ ਵਿਚ ਆਪਣੀ ਸ਼ਮੂਲੀਅਤ ਦਾ ਐਲਾਨ ਕਰਦੀਆਂ ਹਨ ਤਾਂ ਉਸ ਵਿਚ ਪਹਿਲਾਂ ਹੀ ਮਜਦੁਰ ਆਪਣੀ ਭੂਮਿਕਾ ਨਿਭਾ ਰਿਹਾ ਹੈ। ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਪੰਜਾਬ ਅੰਦਰ ਦਲਿਤ ਵੋਟਰ ਨੂੰ ਭਰਮਾਉਣਾ ਹੁਣ ਸੌਖਾਲਾ ਨਹੀਂ, ਕਿਉਂਕਿ ਪਿਛਲੇ ਸਮੇਂ ਦੌਰਾਨ ਵੱਡੇ ਪੱਧਰ ਤੇ ਐਸ. ਸੀ. ਭਾਈਚਾਰਾ ਕਿਤਾਬੀ ਗਿਆਨ ਹਾਸਲ ਕਰਕੇ ਰਾਜਨੀਤੀ ਵਿਚ ਸ਼ਮੂਲੀਅਤ ਕਰ ਰਿਹਾ ਹੈ।


author

Bharat Thapa

Content Editor

Related News