ਕੈਬਨਿਟ ਰੈਂਕ ਤੇ ਹੋਰ ਖਰਚੇ ਕਿਉਂ ਲੋਕਾਂ ਸਿਰ ਪੈਣ : ਭਗਵੰਤ ਮਾਨ

Saturday, Mar 06, 2021 - 09:12 PM (IST)

ਕੈਬਨਿਟ ਰੈਂਕ ਤੇ ਹੋਰ ਖਰਚੇ ਕਿਉਂ ਲੋਕਾਂ ਸਿਰ ਪੈਣ : ਭਗਵੰਤ ਮਾਨ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)-  ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅਜ ਪਿੰਡ ਕੋਟਭਾਈ 'ਚ ਜਨਸਭਾ ਨੂੰ ਸੰਬੋਧਨ ਕੀਤਾ। ਉਹਨਾਂ ਲੋਕਾਂ ਨੂੰ 21 ਮਾਰਚ ਨੂੰ ਕਿਸਾਨ ਮਹਾ ਸੰਮੇਲਨ 'ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਪਤਰਕਾਰਾਂ ਨਾਲ ਗੱਲਬਾਤ ਕਰਦਿਆ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ 21 ਮਾਰਚ ਨੂੰ ਬਾਘਾਪੁਰਾਣਾ ਵਿਖੇ ਕਿਸਾਨ ਮਹਾ ਸੰਮੇਲਨ ਕੀਤਾ ਜਾ ਰਿਹਾ। ਇਸ ਲਈ ਉਹ ਪਿੰਡ ਪਿੰਡ ਜਾ ਰਹੇ ਹਨ। ਆਮ ਆਦਮੀ ਪਾਰਟੀ ਨੇ ਕਿਸਾਨਾਂ ਦਾ ਸਾਥ,ਦਿੱਤਾ ਅਤੇ ਭਵਿੱਖ ਵਿੱਚ ਵੀ ਸਾਥ ਦਿੰਦੀ ਰਹੇਗੀ। ਮਾਨ ਨੇ ਕਿਹਾ ਕਿ ਚੋਣ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਵੇ ਜੋ ਪਾਰਟੀ ਮੈਨੀਫੈਸਟੋ ਵਿਚਲੇ ਵਾਅਦੇ ਪੂਰੇ ਨਾ ਕਰੇ ਉਸਦੀ ਮਾਨਤਾ ਰਦ ਹੋਵੇ। ਭਗਵੰਤ ਮਾਨ ਨੇ ਪ੍ਰਸ਼ਾਂਤ ਕਿਸ਼ੋਰ 'ਤੇ ਤੰਜ ਕਰਦਿਆ ਕਿਹਾ ਕਿ ਕਾਂਗਰਸ ਭਾਵੇ ਪ੍ਰਸ਼ਾਂਤ ਦੀ ਜਗਾਹ 'ਤੇ ਉਬਾਮਾ ਦਾ ਨੀਤੀਘਾੜਾ ਲੈ ਆਵੇ ਪਰ ਆਪਣੇ ਖਰਚ 'ਤੇ ਲਿਆਵੇ। ਇਕ ਸਾਲ ਪਹਿਲਾ ਇਸ ਤਰਾਂ ਕੈਬਨਿਟ ਰੈਂਕ ਦੇ ਕੇ ਹੋਰ ਸਹੂਲਤਾਂ ਅਤੇ ਆਮ ਲੋਕਾਂ ਦੇ ਪੈਸੇ ਦੀ ਲੁੱਟ ਕਿਉਂ ਕੀਤੀ ਜਾ ਰਹੀ ਹੈ। ਉਹਨਾਂ ਐਮ ਐਲ ਏ, ਐਮ ਪੀ ਦੀਆਂ ਤਨਖਾਹਾਂ, ਪੈਨਸ਼ਨਾਂ 'ਤੇ ਵੀ ਤੰਜ ਕਰਦਿਆ ਕਿਹਾ ਕਿ ਕਰੋੜਾਂ ਰੁਪਏ ਲਾ ਕੇ ਬਹੁਤੇ ਵਿਅਕਤੀ ਇਕੱਲੇ ਤਨਖਾਹਾਂ ਲਈ ਹੀ ਐਮ.ਐਲ.ਏ. ਅਤੇ ਐਮ.ਪੀ. ਨਹੀਂ ਬਣਦੇ ਬਲਕਿ ਬਹੁਤੇ ਜੋ ਚਾਹੁੰਦੇ ਉਹ ਜਨਤਾ ਨੂੰ ਸਭ ਪਤਾ ਹੈ। ਭਗਵੰਤ ਮਾਨ ਜਾਂਦਿਆ ਹੋਇਆ ਇਸ਼ਾਰਿਆਂ 'ਚ ਕਹਿ ਗਏ ਕਿ ਬਹੁਤੇ ਐਮ.ਐਲ.ਏ, ਐਮ.ਪੀ ਸੇਵਾ ਲਈ ਨਹੀਂ ਬਲਕਿ ਪੈਸੇ ਲਈ ਬਣਦੇ ਹਨ।
 


author

Bharat Thapa

Content Editor

Related News