ਮੁੱਖ ਮੰਤਰੀ ਤੇ DGP 300 ਕੁਇੰਟਲ ਹੈਰੋਇਨ ਜ਼ਬਤ ਦੇ ਮਾਮਲੇ ’ਚ ਸਿੱਕੀ ਦੀ ਭੂਮਿਕਾ ਦੀ ਜਾਂਚ ਕਿਉਂ ਨਹੀਂ ਕਰ ਰਹੇ: ਵਲਟੋਹਾ
Friday, Jul 09, 2021 - 03:08 AM (IST)
ਅੰਮ੍ਰਿਤਸਰ(ਜ.ਬ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਸਰਕਾਰ 300 ਕੁਇੰਟਲ ਹੈਰੋਇਨ ਜਬਤੀ ਦੇ ਮਾਮਲੇ ’ਚ ਖਡੂਰ ਸਾਹਿਬ ਦੇ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਭੂਮਿਕਾ ਦੀ ਜਾਂਚ ਕਿਉਂ ਨਹੀਂ ਕਰ ਰਹੇ । ਪਾਰਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਪੁਲਸ ਇਸ ਮਾਮਲੇ ਦੇ ਮੁੱਖ ਮੁਲਜ਼ਮ ਦੇ ਨਾਲ ਸਿੱਕੀ ਦੀ ਨਜ਼ਦੀਕੀ ਦੀ ਜਾਂਚ ’ਚ ਆਪਣਾ ਫ਼ਰਜ਼ ਨਿਭਾਉਣ ’ਚ ਅਸਫਲ ਰਹੀ ਹੈ, ਇਸ ਲਈ ਇਹ ਮਾਮਲਾ ਐੱਨ. ਸੀ. ਬੀ. ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ- PSGPC ਵਲੋਂ ਕਰਤਾਰਪੁਰ ਲਾਂਘੇ ਖੋਲ੍ਹੇ ਜਾਣ ਦੀ ਮੰਗ ਦਾ ਭਰਵਾਂ ਸਵਾਗਤ, ਕਿਹਾ ਇਸ ਨਾਲ ਵਧੇਗੀ ਅਮਨ-ਸ਼ਾਂਤੀ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਿੱਖ ਪ੍ਰਚਾਰਕ ਦੀ ਭੂਮਿਕਾ ਦੀ ਜਾਂਚ ਡਾਇਰੈਕਟਰੇਟ ਮਾਲ ਇਨਫ਼ੋਰਸਮੈਂਟ (ਡੀ. ਆਰ. ਈ.) ਨੂੰ ਭੇਜੀ ਜਾਣੀ ਚਾਹੀਦੀ ਹੈ, ਕਿਉਂਕਿ ਪ੍ਰਚਾਰਕ ਦੇ ਤਰਨਤਾਰਨ ਦੇ ਚੋਹਲਾ ਸਾਹਿਬ ਪਿੰਡ ਦੇ ਪ੍ਰਭਜੀਤ ਸਿੰਘ ਦੇ ਮੁਲਜ਼ਮ ਪਰਿਵਾਰ ਦੇ ਨਾਲ ਬਹੁਤ ਕਰੀਬੀ ਸਬੰਧ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਭਜੀਤ ਦਾ ਚਚੇਰਾ ਭਰਾ ਸਿੱਖ ਪ੍ਰਚਾਰਕ ਦਾ ਗੰਨਮੈਨ ਸੀ, ਇੱਥੋਂ ਤੱਕ ਕਿ ਪਰਿਵਾਰ ਦਾ ਇਕ ਹੋਰ ਮੈਂਬਰ ਕੈਨੇਡਾ ’ਚ ਡਰੱਗ ਜ਼ਬਤੀ ਦੇ ਮਾਮਲੇ ’ਚ ਮੁਲਜ਼ਮ ਪਾਇਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ- ਕੇਂਦਰ ਨੂੰ ਵਜੀਫਾ ਘੋਟਾਲੇ ਦੀ ਜਾਂਚ ਰਿਪੋਰਟ ਨਾ ਭੇਜ ਕੇ ਆਪਣੇ ਭ੍ਰਿਸ਼ਟ ਮੰਤਰੀ ਨੂੰ ਬਚਾਅ ਰਹੀ ਕੈਪਟਨ ਸਰਕਾਰ : ਚੀਮਾ
ਢੱਡਰੀਆਂ ਵਾਲਾ ਕਰੋੜਾਂ ਰੁਪਏ ਦੀ ਲਾਗਤ ਵਾਲੀਆਂ ਕਾਰਾਂ ਦਾ ਮਾਲਕ ਹੈ, ਭਾਵੇਂ ਹੀ ਉਸ ਕੋਲ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਹੈ। ਡਰੱਗ ਸਮੱਗਲਰਾਂ ਨੂੰ ਹਿਫਾਜ਼ਤ ਦੇਣ ’ਚ ਉਸ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ, ਉਥੇ ਹੀ ਵਲਟੋਹਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖ਼ੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਪੁੱਛਿਆ ਕਿ ਉਹ ਜਬਰ-ਜ਼ਨਾਹ ਮਾਮਲੇ ’ਚ ਕਾਰਵਾਈ ਕਰਨ ਤੋਂ ਮਨ੍ਹਾ ਕਰ ਕੇ ਲੋਕ ਇਨਸਾਫ ਪਾਰਟੀ (ਐੱਲ. ਆਈ. ਪੀ.) ਦੇ ਨੇਤਾ ਸਿਮਰਜੀਤ ਸਿੰਘ ਬੈਂਸ ਨੂੰ ਕਿਉਂ ਬਚਾਅ ਰਹੇ ਹਨ।