ਕਿਸਦੇ ਸਿਰ ਸਜੇਗਾ ਫਗਵਾੜਾ ਵਿਧਾਨ ਸਭਾ ਸੀਟ ਦਾ ਤਾਜ? ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

Friday, Feb 18, 2022 - 03:33 PM (IST)

ਕਿਸਦੇ ਸਿਰ ਸਜੇਗਾ ਫਗਵਾੜਾ ਵਿਧਾਨ ਸਭਾ ਸੀਟ ਦਾ ਤਾਜ? ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

ਜਲੰਧਰ (ਵੈੱਬ ਡੈਸਕ) : ਅਨੁਸੂਚਿਤ ਜਾਤੀਆਂ ਲਈ ਰਾਖਵਾਂ ਵਿਧਾਨ ਸਭਾ ਹਲਕਾ ਨੰਬਰ-29 ਯਾਨੀਕਿ ਫਗਵਾੜਾ। ਕਪੂਰਥਲਾ ਜ਼ਿਲ੍ਹੇ ਵਿੱਚ ਆਉਂਦੇ ਇਸ ਹਲਕੇ ਵਿੱਚ ਭਾਜਪਾ-ਅਕਾਲੀ ਦਲ ਦਾ ਪ੍ਰਭਾਵ ਰਿਹਾ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਫਗਵਾੜਾ ਹਲਕੇ ਤੋਂ ਭਾਜਪਾ-ਅਕਾਲੀ ਗਠਜੋੜ ਨੇ 4 ਵਾਰ ਅਤੇ ਕਾਂਗਰਸ ਨੇ ਇਕ ਵਾਰ ਜਿੱਤ ਹਾਸਲ ਕੀਤੀ।

1997
1997 ’ਚ ਵਿਧਾਨ ਸਭਾ ਹਲਕਾ ਫਗਵਾੜਾ ’ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਨਾ ਰਾਮ ਨੇ 50176 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਕਾਂਗਰਸੀ ਉਮੀਦਵਾਰ ਜੋਗਿੰਦਰ ਸਿੰਘ ਮਾਨ 23553 ਵੋਟਾਂ ਹਾਸਲ ਕਰਕੇ ਹਾਰ ਗਏ ਸਨ। ਜੋਗਿੰਦਰ ਮਾਨ ਤੋਂ ਸਵਰਨਾ ਰਾਮ ਨੇ 26623 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 
2002
2002 ’ਚ ਵਿਧਾਨ ਸਭਾ ਹਲਕਾ ਫਗਵਾੜਾ ’ਚ ਕਾਂਗਰਸੀ ਉਮੀਦਵਾਰ ਜੋਗਿੰਦਰ ਮਾਨ ਨੇ 31601 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸਵਰਨਾ ਰਾਮ 30425 ਵੋਟਾਂ ਹਾਸਲ ਕਰਕੇ ਹਾਰ ਗਏ ਸਨ। ਸਵਰਨਾ ਰਾਮ ਤੋਂ ਜੋਗਿੰਦਰ ਮਾਨ ਨੇ 1186 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 
2007
2007 ’ਚ ਵਿਧਾਨ ਸਭਾ ਹਲਕਾ ਫਗਵਾੜਾ ’ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਨਾ ਰਾਮ ਨੇ 47,906 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਕਾਂਗਰਸ ਦੇ ਜੋਗਿੰਦਰ ਸਿੰਘ ਮਾਨ 38,302 ਵੋਟਾਂ ਹਾਸਲ ਕਰਕੇ ਹਾਰ ਗਏ ਸਨ। ਜੋਗਿੰਦਰ ਮਾਨ ਤੋਂ ਸਵਰਨਾ ਰਾਮ ਨੇ 9404 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 
2012
2012 ’ਚ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਭਾਰਤੀ ਜਨਤਾ ਪਾਰਟੀ ਦੇ ਸੋਮ ਪ੍ਰਕਾਸ਼ ਨੇ 46,223 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਕਾਂਗਰਸ ਦੇ ਬਲਬੀਰ ਕੁਮਾਰ ਸੋਢੀ 31644 ਵੋਟਾਂ ਹਾਸਲ ਕਰਕੇ ਹਾਰ ਗਏ ਸਨ। ਬਲਬੀਰ ਸੋਢੀ ਤੋਂ ਸੋਮ ਪ੍ਰਕਾਸ਼ ਨੇ 14579 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 
2017
2017 ’ਚ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਭਾਰਤੀ ਜਨਤਾ ਪਾਰਟੀ ਦੇ ਸੋਮ ਪ੍ਰਕਾਸ਼ ਨੇ 45,479 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਕਾਂਗਰਸ ਦੇ ਜੋਗਿੰਦਰ ਸਿੰਘ ਮਾਨ 43,470 ਵੋਟਾਂ ਹਾਸਲ ਕਰਕੇ ਹਾਰ ਗਏ ਸਨ। ਜੋਗਿੰਦਰ ਮਾਨ ਤੋਂ ਸੋਮ ਪ੍ਰਕਾਸ਼ ਨੇ 2009 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਪਹਿਲੀ ਵਾਰ ਚੋਣ ਮੈਦਾਨ 'ਚ ਨਿੱਤਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਨੰਗਲ ਨੂੰ32374 ਵੋਟਾਂ ਪਈਆਂ ਸਨ।

2019
2019 ਵਿੱਚ ਭਾਜਪਾ ਦੇ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਬਣਨ ਮਗਰੋਂ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤੀ ਸੀ।ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਜਿੱਤ ਹਾਸਲ ਕੀਤੀ ਸੀ।

PunjabKesari

2022 ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਬਲਵਿੰਦਰ ਸਿੰਘ ਧਾਲੀਵਾਲ, ਆਮ ਆਦਮੀ ਪਾਰਟੀ ਨੇ ਜੋਗਿੰਦਰ ਸਿੰਘ ਮਾਨ(ਜੋ 2002 ਵਿੱਚ ਕਾਂਗਰਸ ਵੱਲੋਂ ਵਿਧਾਇਕ ਵੀ ਰਹੇ ਹਨ ਅਤੇ ਹਾਲਹੀ ਵਿੱਚ 'ਆਪ' ਵਿੱਚ ਸ਼ਾਮਲ ਹੋਏ ਹਨ), ਬਸਪਾ ਨੇ ਜਸਬੀਰ ਸਿੰਘ ਗੜ੍ਹੀ, ਸੰਯੁਕਤ ਸਮਾਜ ਮੋਰਚਾ ਨੇ ਚੌਧਰੀ ਖ਼ੁਸ਼ੀ ਰਾਮ ਅਤੇ ਭਾਜਪਾ ਨੇ ਵਿਜੇ ਸਾਂਪਲਾ ਨੂੰ ਉਮੀਦਵਾਰ ਐਲਾਨਿਆ ਹੈ।

ਇਸ ਹਲਕੇ ’ਚ 192867 ਕੁੱਲ ਵੋਟਰ ਹਨ, ਜਿਨ੍ਹਾਂ ’ਚ 91439 ਪੁਰਸ਼, 101418 ਜਨਾਨੀਆਂ ਅਤੇ 10 ਥਰਡ ਜੈਂਡਰ ਹਨ।


author

Anuradha

Content Editor

Related News