ਅਕਾਲੀ ਦਲ ‘ਚੋਣਾਂ’ ਤੋਂ ਬਾਅਦ ਕਿਸ ਦੀ ਕਰੇਗਾ ਹਮਾਇਤ? NDA ਜਾਂ INDIA?
Saturday, Apr 13, 2024 - 05:56 AM (IST)
ਲੁਧਿਆਣਾ (ਮੁੱਲਾਂਪੁਰੀ)– ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗਠਜੋੜ ਪਿਛਲੇ 2 ਸਾਲ ਤੋਂ ਟੁੱਟਿਆ ਹੋਇਆ ਹੈ ਤੇ ਇਸ ਵਾਰ ਆਸ ਸੀ ਕਿ ਗਠਜੋੜ ਮੁੜ ਹੋ ਜਾਵੇਗਾ ਪਰ ਕਿਸਾਨੀ ਸੰਘਰਸ਼ ਤੇ ਬੰਦੀ ਸਿੰਘਾਂ ਦੇ ਮਾਮਲੇ ਕਾਰਨ ਗਠਜੋੜ ਮੁੜ ਨਹੀਂ ਹੋ ਸਕਿਆ।
ਹੁਣ ਦੋਵੇਂ ਪਾਰਟੀਆਂ ਆਪੋ ਆਪਣੇ ਪੱਧਰ ’ਤੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ’ਤੇ ਚੋਣ ਮੈਦਾਨ ’ਚ ਆਪਣੇ ਉਮੀਦਵਾਰ ਉਤਾਰ ਰਹੀਆਂ ਹਨ ਤੇ ਲੱਗਦਾ ਹੈ ਕਿ ਮੁੜ ਉਨ੍ਹਾਂ ਦੇ ਗਠਜੋੜ ਨੂੰ ਪੱਕੀਆਂ ਬ੍ਰੇਕਾਂ ਲੱਗ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਦਸੂਹਾ ਦੇ ਨੌਜਵਾਨਾਂ ਦੀ ਮੌਤ, ਪਰਿਵਾਰਾਂ ਦੇ ਸਨ ਇਕਲੌਤੇ
ਇਨ੍ਹਾਂ ਦੋਵਾਂ ਪਾਰਟੀਆਂ ਵਲੋਂ ਵੱਖ-ਵੱਖ ਚੋਣ ਲੜਨ ’ਤੇ ਹੁਣ ਸਿਆਸੀ ਹਲਕਿਆਂ ’ਚ ਇਕ ਸਵਾਲ ਨੇ ਜਨਮ ਲਿਆ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਪੰਜਾਬ ’ਚ ਜੇਤੂ ਰਹਿੰਦਾ ਹੈ ਤੇ ਇਸ ਦੇ ਐੱਮ. ਪੀ. ਜਿੱਤਦੇ ਹਨ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕੀ ਸਟੈਂਡ ਹੋਵੇਗਾ? ਕੀ ਉਹ ਮੁੜ ਭਾਜਪਾ ਪੱਖੀ ਸਰਕਾਰ ਦੀ ਹਮਾਇਤ ਬਾਹਰੋਂ ਜਾਂ ਅੰਦਰ ਸ਼ਾਮਲ ਹੋ ਕੇ ਕਰਨਗੇ ਕਿਉਂਕਿ ‘ਇੰਡੀਆ’ ਗਠਜੋੜ ਕਾਂਗਰਸ ਪਾਰਟੀ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨਾਲ ਕਿਸੇ ਵੀ ਕੀਮਤ ’ਤੇ ਹਮਾਇਤ ਨਹੀਂ ਕਰ ਸਕਦੇ।
ਇਸ ਨੂੰ ਲੈ ਕੇ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਅਕਾਲੀ ਦਲ ਚੋਣਾਂ ਤੋਂ ਪਹਿਲਾਂ ਇਹ ਸਪੱਸ਼ਟ ਕਰੇ ਕਿ ਜੇਕਰ ਉਹ ਜਿੱਤਦਾ ਹੈ ਤਾਂ ਉਹ ਕਿਸ ਪਾਸੇ ਦਾ ਰੁਖ਼ ਕਰੇਗਾ ਕਿਉਂਕਿ ਪੰਜਾਬ ’ਚ ਕਿਸਾਨੀ ਸੰਘਰਸ਼ ਤੇ ਬੰਦੀ ਸਿੰਘਾਂ ਦੇ ਮਾਮਲੇ ਨੂੰ ਲੈ ਕੇ ਅੱਜ-ਕੱਲ ਭਾਜਪਾ ਨੂੰ ਘੇਰਣ ਦੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਆ ਰਹੀਆਂ ਹਨ ਤੇ ਅਕਾਲੀ ਦਲ ਇਸ ਵਾਰ ਭਾਜਪਾ ਤੋਂ ਦੂਰੀ ਬਣਾ ਕੇ ਚੋਣ ਲੜ ਰਿਹਾ ਹੈ ਪਰ ਜਿੱਤਣ ਤੋਂ ਬਾਅਦ ਅਕਾਲੀ ਦਲ ਦਾ ਕੀ ਰੋਲ ਹੋਵੇਗਾ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।