ਵਾਈਟ ਐਵੇਨਿਊ ’ਚ ਨੂੰਹ-ਸੱਸ ਦੇ ਮਾਮਲੇ ’ਚ ਆਇਆ ਨਵਾਂ ਮੋੜ, ਕਿਹਾ ‘ਨੂੰਹ ਮੰਗ ਰਹੀ ਹੈ ਅੱਧੀ ਜਾਇਦਾਦ’

Saturday, Jun 12, 2021 - 10:23 AM (IST)

ਵਾਈਟ ਐਵੇਨਿਊ ’ਚ ਨੂੰਹ-ਸੱਸ ਦੇ ਮਾਮਲੇ ’ਚ ਆਇਆ ਨਵਾਂ ਮੋੜ, ਕਿਹਾ ‘ਨੂੰਹ ਮੰਗ ਰਹੀ ਹੈ ਅੱਧੀ ਜਾਇਦਾਦ’

ਅੰਮ੍ਰਿਤਸਰ (ਜ.ਬ) - ਵਾਈਟ ਐਵੇਨਿਊ ਦੀ ਕੋਠੀ ਨੰਬਰ 10 ’ਚ ਬੀਤੇ ਕੁਝ ਦਿਨਾਂ ਤੋਂ ਚੱਲ ਰਹੇ ਸੱਸ-ਨੂੰਹ ਦੇ ਮਾਮਲੇ ’ਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਸੱਸ ਨੇ ਮੀਡੀਆ ਸਾਹਮਣੇ ਖੁੱਲ੍ਹ ਕੇ ਕਿਹਾ ਕਿ ਮੈਂ ਤਾਂ ਆਪਣੀ ਨੂੰਹ ਨੀਤੂ ਨੂੰ ਕਾਨੂੰਨ ਮੁਤਾਬਕ ਉਸ ਦਾ ਬਣਦਾ ਹੱਕ ਨੂੰ ਦੇਣ ਲਈ ਤਿਆਰ ਹਾਂ ਪਰ ਮੇਰੀ ਨੂੰਹ ਨੀਤੂ ਸਿਰਫ਼ ਇਕ ਦੁਕਾਨ ਦੇ ਨਾਲ-ਨਾਲ ਜਾਇਦਾਦ ’ਚੋਂ ਅੱਧੇ ਹਿੱਸੇ ਦੀ ਮੰਗ ਕਰ ਰਹੀ ਹੈ। ਆਸ਼ਾ ਰਾਣੀ ਅਨੁਸਾਰ ਇਸ ਸਾਰੀ ਜਾਇਦਾਦ ’ਚ ਕੁਲ 4 ਹਿੱਸੇਦਾਰ ਹਨ। ਇਸ ’ਚ ਉਸ ਦਾ ਦੂਜਾ ਪੁੱਤਰ, ਇਕ ਹਿੱਸਾ ਧੀ ਅੰਜ਼ਲੀ ਦਾ ਅਤੇ ਇਕ ਹਿੱਸਾ ਉਸ ਦਾ ਆਪਣਾ ਬਣਦਾ ਹੈ ਪਰ ਨੀਤੂ ਕਾਨੂੰਨਨ ਹਿੱਸੇ ਨੂੰ ਨਹੀਂ ਮੰਨ ਰਹੀ ਅਤੇ ਉਹ ਦੁਕਾਨ ਅਤੇ ਜਾਇਦਾਦ ’ਚ ਅੱਧਾ ਹਿੱਸਾ ਮੰਗਦੀ ਹੈ ।

ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)

ਆਸ਼ਾ ਰਾਣੀ ਨੇ ਦੱਸਿਆ ਕਿ ਉਹ ਇਕ ਸੀਨੀਅਰ ਸਿਟੀਜਨ ਹੈ ਅਤੇ ਨਾਲ ਹੀ ਦਲਿਤ ਨੇਤਾ ਪ੍ਰਦੀਪ ਗੱਬਰ ’ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਉਹ ਕੁੜੀ ਪੱਖ ਵੱਲੋਂ ਹੈ। ਉਹ ਆਪਣੇ ਆਪ ਨੂੰ ਸਾਡੀ ਨੂੰਹ ਨੀਤੂ ਦਾ ਮੂੰਹ ਬੋਲਿਆ ਚਾਚਾ ਦੱਸਦਾ ਹੈ ਅਤੇ ਜਾਨ-ਮਾਲ ਦੀ ਧਮਕੀਆਂ ਦਿੰਦਾ। ਇਸ ਦੇ ਇਲਾਵਾ ਉਸ ਨੇ ਮੇਰੇ ਤੋਂ ਇਸ ਮਾਮਲੇ ’ਚ ਰਾਜੀਨਾਮਾ ਕਰਵਾਉਣ ਲਈ ਕਾਫ਼ੀ ਰੁਪਏ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਦੀਪ ਗੱਬਰ ਬੀਤੀ 7 ਜੂਨ ਨੂੰ ਉਨ੍ਹਾਂ ਦੇ ਘਰ ਨੀਤੂ ਦੀ ਮਾਂ ਅਤੇ 5-6 ਹੋਰ ਜਨਾਨੀਆਂ ਨਾਲ ਘਰ ਆਇਆ ਅਤੇ ਸਾਨੂੰ ਕਾਫ਼ੀ ਧਮਕਾਇਆ। ਉਹ ਸਾਨੂੰ ਸਾਰਿਆਂ ਨੂੰ ਜੇਲ ’ਚ ਕਰਵਾ ਦੇਣ ਦੀਆਂ ਧਮਕੀਆਂ ਦੇ ਕੇ ਗਿਆ ਸੀ, ਜਿਸ ਦੀ ਲਿਖ਼ਤ ਸ਼ਿਕਾਇਤ ਮਜੀਠਾ ਰੋਡ ਚੌਕੀ ਕੋਲ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਦਿਲ ਨੂੰ ਝੰਜੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਵੇਚ ਰਿਹੈ ਸਬਜ਼ੀ (ਵੀਡੀਓ)

ਆਸ਼ਾ ਰਾਣੀ ਨੇ ਕਿਹਾ ਇਸ ਪ੍ਰਤੀ ਪੁਲਸ ਕਮਿਸ਼ਨਰ ਨੂੰ ਵੀ ਮਿਲ ਕੇ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੇਰੇ ਦੋ ਮੁੰਡੇ ਚੇਤਨ ਅਤੇ ਵਰੁਣ ਹਨ ਅਤੇ ਇਕ ਕੁੜੀ ਅੰਜਲੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਮੇਰੇ ਵੱਡੇ ਪੁੱਤ ਚੇਤਨ ਦੀ 25 ਅਪ੍ਰੈਲ ਨੂੰ ਮੌਤ ਹੋ ਗਈ। ਚੇਤਨ ਦੀ 2 ਸਾਲਾ ਧੀ ਰਿਦਮਾ ਵੀ ਹੈ, ਜਿਸ ਨਾਲ ਨੀਤੂ ਬਹੁਤ ਮਾੜਾ ਸੁਭਾਅ ਕਰਦੀ ਹੈ, ਇਸ ਦੀ ਫੁਟੇਜ ਵੀ ਅਸੀਂ ਪੁਲਸ ਨੂੰ ਸੌਂਪ ਚੁੱਕੇ ਹਾਂ। ਇਸ ਦੇ ਇਲਾਵਾ ਨੀਤੂ ਮੈਨੂੰ ਜਾਨੋਂ ਮਾਰਨ ਦੀ ਨੀਅਤ ਦੀਆਂ ਧਮਕੀਆਂ ਦਿੰਦੀ ਹੈ ਅਤੇ ਨਾਲ ਹੀ ਕਹਿੰਦੀ ਹੈ ਕਿ ਉਸ ਦੇ ਚਾਚੇ ਪ੍ਰਦੀਪ ਗੱਬਰ ਦੀ ਪੁਲਸ ’ਚ ਚੰਗੀ ਪਛਾਣ ਹੈ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਆਸ਼ਾ ਰਾਣੀ ਨੇ ਕਿਹਾ ਕਿ ਹੁਣ ਉਹ (ਨੀਤੂ) ਬੀਤੇ ਦਿਨ ਆਪਣੇ ਹੱਥ ’ਚ ਕੁਝ ਗੋਲੀਆਂ ਲੈ ਕੇ ਆਈ ਅਤੇ ਧਮਕਾਇਆ ਕਿ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਮੈਂ ਇਹ ਗੋਲੀਆਂ ਖਾ ਕੇ ਇਸ ਦੀ ਜ਼ਿੰਮੇਦਾਰੀ ਪ੍ਰਤੀ ਤੁਹਾਡੇ ਸਭ ਦੇ ਨਾਂ ਲਿਖ ਦੇਵਾਂਗੀ। ਰਾਣੀ ਨੇ ਪੁਲਸ ਕਮਿਸ਼ਨਰ ਅਤੇ ਮਹਿਲਾ ਥਾਣੇ ਦੇ ਮੁੱਖੀ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ

ਕੀ ਕਹਿਣਾ ਹੈ ਥਾਣਾ ਮੁਖੀ ਦਾ : 
ਇਸ ਸਬੰਧੀ ਮਹਿਲਾ 2 ਥਾਣੇ ਦੀ ਐੱਸ. ਐੱਚ. ਓ. ਰਾਜਵਿੰਦਰ ਕੌਰ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਆਸ਼ਾ ਰਾਣੀ ਆਪਣੀ ਨੂੰਹ ਨੀਤੂ ਨੂੰ ਇਸ ਦਾ ਬਣਦਾ ਕਾਨੂੰਨੀ ਹੱਕ ਦੇਣ ਨੂੰ ਤਿਆਰ ਹੈ ਪਰ ਉਸਦੀ ਨੂੰਹ ਨੀਤੂ ਦੁਕਾਨ ਅਤੇ ਜਾਇਦਾਦ ਤੋਂ ਅੱਧਾ ਹਿੱਸਾ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ’ਚ ਜਲਦੀ ਕੇਸ ਜਾਂ ਦੋ ਹੋਰ ਕਾਊਸਲਿੰਗ ਕਰਵਾਈ ਜਾਵੇਗੀ। ਜੇਕਰ ਫਿਰ ਵੀ ਦੋਵੇਂ ਪੱਖ ਸਹਿਮਤ ਨਾ ਹੋਏ ਤਾਂ ਫਿਰ ਉਹ ਅਦਾਲਤ ਦਾ ਦਰਵਾਜ਼ਾ ਖਟਖਟਾ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ

ਕੀ ਕਹਿਣਾ ਹੈ ਪ੍ਰਦੀਪ ਗੱਬਰ ਦਾ : 
ਇਸ ਸਬੰਧ ’ਚ ਦਲਿਤ ਨੇਤਾ ਪ੍ਰਦੀਪ ਗੱਬਰ ਨੇ ਮਾਮਲੇ ਬਾਰੇ ਕਿਹਾ ਕਿ ਸਹੁਰੇ ਪਰਿਵਾਰ ਪੱਖ ਨੇ ਬੀਤੇ ਦਿਨ ਕੁੜੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਹੈ ਅਤੇ ਉਹ ਸਿਵਲ ਹਸਪਤਾਲ ’ਚ ਦਾਖਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਜੋ ਵੀ ਦੋਸ਼ ਲਾਏ ਜਾ ਰਹੇ ਹਨ, ਉਹ ਸਰਾਸਰ ਬੇਬੁਨਿਆਦ ਹਨ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ 1927 ਤੋਂ ਬਣ ਰਹੀ 'ਸਪੈਸ਼ਲ ਲੱਸੀ', ਪੀਣ ਲਈ ਆਉਂਦੀਆਂ ਨੇ ਦੂਰ ਤੋਂ ਵੱਡੀਆਂ ਹਸਤੀਆਂ (ਵੀਡੀਓ) 


author

rajwinder kaur

Content Editor

Related News