ਬਟਾਲਾ ਸੀਟ 'ਤੇ ਹੋਵੇਗੀ ਚਹੁੰ-ਕੌਣੀ ਟੱਕਰ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

Friday, Feb 18, 2022 - 11:19 AM (IST)

ਬਟਾਲਾ ਸੀਟ 'ਤੇ ਹੋਵੇਗੀ ਚਹੁੰ-ਕੌਣੀ ਟੱਕਰ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

ਬਟਾਲਾ (ਵੈੱਬ ਡੈਸਕ) : ਗੁਰਦਾਸਪੁਰ ਜ਼ਿਲ੍ਹੇ ਦੇ ਅਧੀਨ ਆਉਂਦੀ ਬਟਾਲਾ ਵਿਧਾਨ ਸਭਾ ਹਲਕਾ ਨੰਬਰ-7 ਇੱਕ ਅਜਿਹੀ ਜਨਰਲ ਸ਼੍ਰੇਣੀ ਅਤੇ ਸੰਸਦੀ ਸੀਟ ਹੈ, ਜਿਸ 'ਤੇ ਲਗਾਤਾਰ ਦੋ ਵਾਰ ਕਿਸੇ ਇੱਕ ਪਾਰਟੀ ਨੇ ਵੀ ਕਬਜ਼ਾ ਨਹੀਂ ਕੀਤਾ। ਇਸ ਸੀਟ 'ਤੇ 1997 ਤੋਂ 2017 ਤੱਕ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਨਤਾ ਪਾਰਟੀ (ਜੋ ਕਿ ਹੁਣ ਭਾਜਪਾ), ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਨੇ ਵੱਖ-ਵੱਖ ਸਮੇਂ 'ਤੇ ਜਿੱਤ ਹਾਸਲ ਕੀਤੀ ਹੈ। ਇਸ ਸੀਟ ਬਾਰੇ ਇੱਕ ਦਿਲਚਸਪ ਤੱਥ ਇਹ ਹੈ ਕਿ 1997 ਦੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਅਸ਼ਵਨੀ ਸੇਖੜੀ ਨੂੰ ਲਗਾਤਾਰ ਉਮੀਦਵਾਰ ਬਣਾਇਆ ਜਾ ਰਿਹਾ ਹੈ।ਅਸ਼ਵਨੀ ਸੇਖੜੀ ਨੇ ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚੋਂ 2012 ਅਤੇ 2002 ਵਿੱਚ ਜਿੱਤ ਹਾਸਲ ਕੀਤੀ ਅਤੇ 2022 ਵਿੱਚ ਮੁੜ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਅਸ਼ਵਨੀ ਸੇਖੜੀ ਇਕ ਵਾਰ 485 ਅਤੇ ਇਕ ਵਾਰ ਸਿਰਫ਼ 86 ਵੋਟਾਂ ਦੇ ਫਰਕ ਨਾਲ ਹਾਰੇ ਸਨ।

1997
1997 'ਚ ਭਾਜਪਾ ਦੇ ਜਗਦੀਸ਼ ਸਾਹਨੀ ਨੇ ਕਾਂਗਰਸ ਦੇ ਅਸ਼ਵਨੀ ਸੇਖੜੀ ਨੂੰ 13,857 ਵੋਟਾਂ ਦੇ ਫਰਕ ਨਾਲ ਹਰਾਇਆ। ਜਗਦੀਸ਼ ਸਾਹਨੀ ਨੂੰ 49,843, ਜਦਕਿ ਅਸ਼ਵਨੀ ਸ਼ਰਮਾ ਨੂੰ 35,986 ਵੋਟਾਂ ਮਿਲੀਆਂ ਸਨ।

2002
2002 'ਚ ਕਾਂਗਰਸ ਦੇ ਅਸ਼ਵਨੀ ਸੇਖੜੀ ਨੇ ਜਿੱਤ ਦਰਜ ਕਰਵਾਈ। ਉਨ੍ਹਾਂ ਨੂੰ 47,933, ਜਦਕਿ ਭਾਜਪਾ ਦੇ ਜਗਦੀਸ਼ ਸਾਹਨੀ ਨੂੰ 34,405 ਵੋਟਾਂ ਮਿਲੀਆਂ ਸਨ।

2007
2007 'ਚ ਭਾਜਪਾ ਦੇ ਜਗਦੀਸ਼ ਸਾਹਨੀ 47,936 ਵੋਟਾਂ ਨਾਲ ਜੇਤੂ ਰਹੇ, ਜਦਕਿ ਕਾਂਗਰਸ ਦੇ ਅਸ਼ਵਨੀ ਸੇਖੜੀ ਨੂੰ 47,850 ਵੋਟਾਂ ਮਿਲੀਆਂ।ਜਗਦੀਸ਼ ਸਾਹਨੀ ਨੇ ਇਹ ਜਿੱਤ ਸਿਰਫ਼ 86 ਵੋਟਾਂ ਦੇ ਫਰਕ ਨਾਲ ਹਾਸਲ ਕੀਤੀ।

2012
2012 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਅਸ਼ਵਨੀ ਸੇਖੜੀ ਨੇ 66,806 ਵੋਟਾਂ ਪ੍ਰਾਪਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਨੂੰ ਮਿਲੀਆਂ 47,921 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ।

2017
2017 'ਚ ਸ਼੍ਰੋਮਣੀ ਅਕਾਲੀ ਦਲ ਦੇ ਲਖਬੀਰ ਸਿੰਘ ਲੋਧੀਨੰਗਲ ਨੇ ਕਾਂਗਰਸ ਦੇ ਅਸ਼ਵਨੀ ਸੇਖੜੀ ਨੂੰ 485 ਵੋਟਾਂ ਦੇ ਫਰਕ ਨਾਲ ਹਰਾ ਕੇ ਇਹ ਸੀਟ ਜਿੱਤੀ ਸੀ।ਲਖਬੀਰ ਸਿੰਘ ਲੋਧੀਨੰਗਲ ਨੂੰ 42517 ਅਤੇ ਅਸ਼ਵਨੀ ਸੇਖੜੀ ਨੂੰ 42,032 ਵੋਟਾਂ ਮਿਲੀਆਂ ਸਨ। ‘ਆਪ’ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਘੁੱਗੀ ਨੂੰ 33,972 ਵੋਟਾਂ ਪਈਆਂ ਸਨ।ਗੁਰਪ੍ਰੀਤ ਘੁੱਗੀ ਜਲਦ ਹੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਗਏ ਸਨ। 

PunjabKesari

2022 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਇਕ ਵਾਰ ਫਿਰ ਤੋਂ ਅਸ਼ਵਨੀ ਸੇਖੜੀ, ਭਾਜਪਾ ਵੱਲੋਂ ਕਾਂਗਰਸ ਤੋਂ ਆਏ ਸਾਬਕਾ ਵਿਧਾਇਕ ਫਤਿਹਜੰਗ ਬਾਜਵਾ, ‘ਆਪ’ ਵੱਲੋਂ ਸ਼ੈਰੀ ਕਲਸੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸੇ ਸਮੇਂ ‘ਆਪ’ ਦੇ ਸੂਬੇ ਪ੍ਰਧਾਨ ਰਹੇ ਸੁੱਚਾ ਸਿੰਘ ਛੋਟੇਪੁਰ ਅਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਬਲਵਿੰਦਰ ਸਿੰਘ ਰਾਜੂ ਚੋਣ ਮੈਦਾਨ ਵਿੱਚ ਹਨ। ਇਹ ਵਿਧਾਨ ਸਭਾ ਸੀਟ ਹੌਟ ਸੀਟ ਹੈ, ਕਿਉਂਕਿ ਇਸ ਹਲਕੇ ਤੋਂ ਸੇਖੜੀ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਸੁੱਚਾ ਸਿੰਘ ਛੋਟੇਪੁਰ ਤੇ ਫਤਿਹਜੰਗ ਬਾਜਵਾ ਵੀ ਹਲਕੇ ਵਿੱਚ ਵੱਡਾ ਆਧਾਰ ਰੱਖਦੇ ਹਨ।ਬੇਸ਼ੱਕ ‘ਆਪ’ ਨੇ ਨਵਾਂ ਚਿਹਰਾ ਚੋਣ ਮੈਦਾਨ ਵਿੱਚ ਉਤਾਰਿਆ ਹੈ ਪਰ ਪਿਛਲੀ ਵਾਰ ‘ਆਪ’ ਨੂੰ ਵੱਡੀ ਗਿਣਤੀ 'ਚ ਵੋਟਰਾਂ ਨੇ ਹੁੰਗਾਰਾ ਦਿੱਤਾ ਸੀ।
 

ਇਸ ਵਾਰ ਇਸ ਵਿਧਾਨ ਸਭਾ ਹਲਕੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 188862 ਹੈ, ਜਿਨ੍ਹਾਂ ਵਿੱਚ 88364 ਪੁਰਸ਼, 100494 ਬੀਬੀਆਂ ਹਨ ਅਤੇ 4 ਥਰਡ ਜੈਂਡਰ ਹਨ। 


author

Anuradha

Content Editor

Related News