ਚੰਡੀਗੜ੍ਹ ''ਚ ਮੌਸਮ ਖੁਸ਼ਨੁਮਾ, ਡਿਗਿਆ ਤਾਪਮਾਨ
Tuesday, May 14, 2019 - 09:39 AM (IST)

ਚੰਡੀਗੜ੍ਹ : ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ 'ਚ ਸੋਮਵਾਰ ਸ਼ਾਮ ਨੂੰ ਮੌਸਮ ਅਚਾਨਕ ਬਦਲ ਗਿਆ। ਦੁਪਹਿਰ ਸਮੇਂ ਚੜ੍ਹੀ ਤਿੱਖੀ ਧੁੱਪ ਤੋਂ ਬਾਅਦ ਸ਼ਾਮ ਨੂੰ ਆਸਮਾਨ 'ਚ ਬੱਦਲ ਛਾਏ ਗਏ ਅਤੇ ਜ਼ਿਆਦਾਤਰ ਸ਼ਹਿਰਾਂ 'ਚ ਧੂੜ ਭਰੀ ਹਨ੍ਹੇਰੀ ਚੱਲਣ ਦੇ ਨਾਲ-ਨਾਲ ਹਲਕੀ ਬਾਰਸ਼ ਵੀ ਹੋਈ। ਬਾਰਸ਼ ਕਾਰਨ ਮੌਸਮ ਖੁਸ਼ਨੁਮਾ ਹੋ ਗਿਆ ਅਤੇ ਤਾਪਮਾਨ 'ਚ ਵੀ ਗਿਰਾਵਟ ਆਈ, ਜਿਸ ਕਾਰਨ ਗਰਮੀ ਨਾਲ ਬੇਹਾਲ ਹੋਏ ਲੋਕਾਂ ਨੇ ਸੁੱਖ ਦਾ ਸਾਹ ਲਿਆ।