ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਅਜੇ ਨਹੀਂ ਆਵੇਗਾ 'ਮਾਨਸੂਨ' (ਵੀਡੀਓ)

Thursday, Jun 20, 2019 - 04:33 PM (IST)

ਲੁਧਿਆਣਾ (ਨਰਿੰਦਰ) : ਪੰਜਾਬ ਸਮੇਤ ਉੱਤਰੀ ਭਾਰਤ 'ਚ ਫਿਲਹਾਲ ਲੋਕਾਂ ਨੂੰ ਕੁਝ ਦਿਨ ਹੋਰ ਗਰਮੀ ਤੋਂ ਰਾਹਤ ਮਿਲੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੀ ਮਾਹਰ ਡਾ. ਕੁਲਵਿੰਦਰ ਕੌਰ ਨੇ ਦੱਸਿਆ ਕਿ ਫਿਲਹਾਲ ਪੰਜਾਬ ਵਾਸੀਆਂ ਨੂੰ ਮਾਨਸੂਨ ਲਈ ਥੋੜ੍ਹੀ ਉਡੀਕ ਕਰਨੀ ਪਵੇਗੀ ਕਿਉਂਕਿ ਜੂਨ ਦੇ ਅਖੀਰ ਤੱਕ ਹੀ ਪੰਜਾਬ 'ਚ ਮਾਨਸੂਨ ਦਸਤਕ ਦੇ ਸਕਦਾ ਹੈ। ਕੁਲਵਿੰਦਰ ਕੌਰ ਨੇ ਕਿਹਾ ਕਿ ਪਿਛਲੇ ਹਫਤੇ ਪਾਰਾ 40-45 ਡਿਗਰੀ ਸੀ, ਜੋ ਕਿ ਹੁਣ ਘਟ ਕੇ 36-37 'ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੇਗੀ ਅਤੇ 23 ਜੂਨ ਨੂੰ ਪੰਜਾਬ 'ਚ ਹਲਕੀ ਬਾਰਸ਼ ਅਤੇ ਬੱਦਲਵਾਈ ਦੀ ਵੀ ਸੰਭਾਵਨਾ ਹੈ।


author

Babita

Content Editor

Related News