ਮੈਂ ਜਿਥੇ ਵੀ ਜਾਂਦਾ, ਉਥੇ ਸਿੱਧੂ ਦਾ ਪ੍ਰਭਾਵ ਮਹਿਸੂਸ ਹੁੰਦਾ : ਬਲਕੌਰ ਸਿੰਘ

Sunday, Feb 26, 2023 - 01:04 PM (IST)

ਮੈਂ ਜਿਥੇ ਵੀ ਜਾਂਦਾ, ਉਥੇ ਸਿੱਧੂ ਦਾ ਪ੍ਰਭਾਵ ਮਹਿਸੂਸ ਹੁੰਦਾ : ਬਲਕੌਰ ਸਿੰਘ

ਮਾਨਸਾ (ਅਮਰਜੀਤ ਚਾਹਲ)– ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਮਾਨਸਾ ਵਿਖੇ ਹਵੇਲੀ ਦੌਰਾਨ ਸੰਬੋਧਨ ਕਰਦਿਆਂ ਪੁੱਤ ਦੇ ਚਾਹੁਣ ਵਾਲਿਆਂ ਨਾਲ ਦਿਲ ਦੇ ਜਜ਼ਬਾਤ ਸਾਂਝੇ ਕੀਤੇ। ਬਲਕੌਰ ਸਿੰਘ ਨੇ ਕਿਹਾ ਕਿ ਮਾਰਚ ਮਹੀਨੇ ਉਹ ਸਿੱਧੂ ਨੂੰ ਵਿਦਾਇਗੀ ਦੇਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਭੋਗ ਤਾਂ 10 ਦਿਨਾਂ ’ਚ ਪੈ ਜਾਂਦਾ ਹੈ ਪਰ ਆਪਣੇ 10 ਮਹੀਨਿਆਂ ’ਚ ਵੀ ਨਹੀਂ ਪਿਆ।

ਬਲਕੌਰ ਸਿੰਘ ਨੇ ਕਿਹਾ ਕਿ ਇਨਸਾਫ਼ ਦੀ ਕੋਈ ਗੱਲ ਨਹੀਂ ਹੋਈ, ਸਾਰੀਆਂ ਗੱਲਾਂ ਅਧ-ਵਿਚਾਲੇ ਲਟਕ ਰਹੀਆਂ ਹਨ। ਉਨ੍ਹਾਂ ਨੇ ਦਬਾਅ ਬਣਾ ਕੇ ਰੱਖਿਆ ਹੈ ਤੇ ਅੱਗੇ ਵੀ ਰੱਖਣਗੇ, ਜੋ ਸਿੱਧੂ ਦੇ ਚਾਹੁਣ ਵਾਲਿਆਂ ਦੀ ਬਦੌਲਤ ਹੀ ਬਣਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨਮ ਬਾਜਵਾ ਨੇ ਨਵੇਂ ਫੋਟੋਸ਼ੂਟ ’ਚ ਦਿਖਾਇਆ ਬੋਲਡ ਅੰਦਾਜ਼, ਦੇਖ ਪ੍ਰਸ਼ੰਸਕ ਹੋਏ ਖ਼ੁਸ਼

ਉਨ੍ਹਾਂ ਕਿਹਾ ਕਿ ਸ਼ਾਇਦ ਸਰਕਾਰਾਂ ਨੂੰ ਲੱਗਦਾ ਸੀ ਕਿ ਸਮੇਂ ਨਾਲ ਇਹ ਸਭ ਕੁਝ ਭੁੱਲ ਜਾਣਗੇ ਪਰ ਜਿਵੇਂ-ਜਿਵੇਂ ਦਿਨ ਲੰਘ ਰਹੇ ਹਨ, ਜ਼ਖ਼ਮ ਡੂੰਘੇ ਹੁੰਦੇ ਜਾ ਰਹੇ ਹਨ। ਜਿਸ ਨਾਲ ਬੀਤੀ ਹੁੰਦੀ, ਉਹੀ ਸਮਝਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਹ ਜਿਥੇ ਵੀ ਜਾਂਦੇ ਹਨ, ਉਥੇ ਉਨ੍ਹਾਂ ਨੂੰ ਸਿੱਧੂ ਦਾ ਪ੍ਰਭਾਵ ਮਹਿਸੂਸ ਹੁੰਦਾ ਹੈ।

ਪੁੱਤ ਦੀ ਕਮਾਈ ਥੋੜ੍ਹਾ-ਬਹੁਤ ਰੰਗ ਦਿਖਾ ਰਹੀ ਹੈ। ਸਰੀਰਕ ਤੌਰ ’ਤੇ ਉਸ ਦੀ ਵੱਡੀ ਘਾਟ ਪੂਰੀ ਨਹੀਂ ਕਰ ਸਕਦੇ। ਮੌਤ ਸਾਹਮਣੇ ਖੜ੍ਹੀ ਦੇਖ ਕੇ ਲੋਕ ਡੋਲ ਜਾਂਦੇ ਹਨ ਪਰ ਉਸ ਨੇ ਸੂਰਮੇ ਵਾਂਗ ਮੁਕਾਬਲਾ ਕੀਤਾ। ਦੁੱਖ ਹੁੰਦਾ ਕਿ ਕੁਝ ਲੋਕ ਸਾਡੀਆਂ ਗੱਲਾਂ ਨੂੰ ਰਾਜਨੀਤੀ ਨਾਲ ਜੋੜਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News