ਮਾਂ ਨਾਲ ਨਾਜਾਇਜ਼ ਸਬੰਧਾਂ ਕਾਰਨ ਪਰਾਏ ਮਰਦ ਨੂੰ ਘਰ ਆਉਣ ਤੋਂ ਰੋਕਿਆ ਤਾਂ ਕਰਤੇ ਫਾਇਰ

Thursday, Oct 21, 2021 - 03:42 PM (IST)

ਮਾਂ ਨਾਲ ਨਾਜਾਇਜ਼ ਸਬੰਧਾਂ ਕਾਰਨ ਪਰਾਏ ਮਰਦ ਨੂੰ ਘਰ ਆਉਣ ਤੋਂ ਰੋਕਿਆ ਤਾਂ ਕਰਤੇ ਫਾਇਰ

ਫ਼ਰੀਦਕੋਟ (ਰਾਜਨ) : ਆਪਣੀ ਮਾਂ ਨੂੰ ਰਾਤ ਵੇਲੇ ਕਿਸੇ ਪਰਾਏ ਮਰਦ ਨਾਲ ਇਤਰਾਜ਼ਯੋਗ ਹਾਲਤ ’ਚ ਵੇਖਣ ’ਤੇ ਪੁੱਤਰ ਵੱਲੋਂ ਪਰਾਏ ਮਰਦ ਨੂੰ ਆਪਣੇ ਘਰ ਆਉਣ ਤੋਂ ਰੋਕਣ ’ਤੇ ਫਾਇਰ ਕਰਨ ਅਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ’ਤੇ ਲੜਕੇ ਦੇ ਬਿਆਨਾਂ ’ਤੇ ਸਥਾਨਕ ਥਾਣਾ ਸਿਟੀ ਵਿਖੇ ਇੱਕ ਜੀਰਾ ਨਿਵਾਸੀ ਵਿਅਕਤੀ ਅਤੇ ਸ਼ਿਕਾਇਤ ਕਰਤਾ ਦੀ ਮਾਂ ’ਤੇ ਮੁਕੱਦਮਾ ਦਰਜ  ਕਰ ਲਿਆ ਗਿਆ ਹੈ। ਮੁੰਡੇ ਨੇ ਸਥਾਨਕ ਥਾਣਾ ਸਿਟੀ ਵਿਖੇ ਦਰਜ ਕਰਵਾਏ ਮੁਕੱਦਮੇ ’ਚ ਮਿੰਟੂ ਵਾਸੀ ਜੀਰਾ ’ਤੇ ਦੋਸ਼ ਲਗਾਇਆ ਕਿ ਉਕਤ ਨੌਜਵਾਨ ਦੇ ਉਸਦੀ ਮਾਤਾ ਨਾਲ ਨਾਜ਼ਾਇਜ ਸਬੰਧ ਹਨ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਬੀਤੀ 19 ਅਕਤੂਬਰ ਦੀ ਰਾਤ ਨੂੰ ਉਸਨੇ ਇਨ੍ਹਾਂ ਦੋਹਾਂ ਇਤਰਾਜ਼ਯੋਗ ਹਾਲਤ ਵਿੱਚ ਵੇਖਿਆ ਤਾਂ ਉਸਨੇ ਮਿੰਟੂ ਨੂੰ ਆਪਣੇ ਘਰ ਆਉਣ ਤੋਂ ਰੋਕਿਆ ਤਾਂ ਉਸ ਨੇ ਮਾਰ ਦੇਣ ਦੀ ਨੀਯਤ ਨਾਲ ਫਾਇਰ ਕਰਕੇ ਧਮਕੀਆਂ ਦਿੱਤੀਆਂ।

ਇਹ ਵੀ ਪੜ੍ਹੋ : 20 ਅਕਤੂਬਰ ਨੂੰ ਹੋਣਾ ਸੀ ਧੀ ਦਾ ਵਿਆਹ, 10 ਦਿਨ ਪਹਿਲਾਂ ਹੋਏ ਕਾਰੇ ਨੇ ਮਾਪਿਆਂ ਦੇ ਉਡਾ ਛੱਡੇ ਹੋਸ਼

ਸਥਾਨਕ ਥਾਣਾ ਸਿਟੀ ਵਿਖੇ ਮੁੰਡੇ ਦੀ ਸ਼ਿਕਾਇਤ ’ਤੇ ਮਿੰਟੂ ਅਤੇ ਸ਼ਿਕਾਇਤ ਕਰਤਾ ਦੀ ਮਾਂ ’ਤੇ ਅਧੀਨ ਧਾਰਾ 307/506 ਅਤੇ 25/27/54/59 ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ, ਜਿਸਦੀ ਤਫਤੀਸ਼ ਸਹਾਇਕ ਥਾਣੇਦਾਰ ਗੁਰਦਿੱਤ ਸਿੰਘ ਵੱਲੋਂ ਜਾਰੀ ਹੈ।

ਇਹ ਵੀ ਪੜ੍ਹੋ : ਫੈਬਇੰਡੀਆ ਨੇ ਦੀਵਾਲੀ ਨੂੰ ਦੱਸਿਆ ‘ਜਸ਼ਨ-ਏ-ਰਿਵਾਜ਼’, ਯੂਜਰਸ ਦੇ ਵਿਰੋਧ ’ਤੇ ਵਾਪਸ ਲੈਣਾ ਪਿਆ ਇਸ਼ਤਿਹਾਰ    

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News