ਗੋਦਾਮਾਂ ’ਚ ਕਣਕ ਚੋਰੀ ਕਰਦੇ 2 ਕਾਬੂ
Monday, Jun 18, 2018 - 06:39 AM (IST)

ਪੱਟੀ (ਪਾਠਕ)- ਆਸਲ ਰੋਡ ਪੱਟੀ ਵਿਖੇ ਵੇਅਰ ਹਾਉਸ ਦੇ ਗੋਦਾਮਾਂ ’ਚ ਕਣਕ ਚੋਰੀ ਕਰਦੇ 2 ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਰਾਜੇਸ਼ ਕੁਮਾਰ ਕੱਕਡ਼ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਰਾਣਾ ਰਣਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਠੱਕਰਪੁਰਾ ਨੇ ਦੱਸਿਆ ਕਿ ਮੈਂ ਤੇ ਕੁੱਝ ਹੋਰ ਸਾਥੀ ਵੇਅਰ ਹਾਉਸ ਦੇ ਗੋਦਾਮਾਂ ’ਚ ਸਕਿਉਰਟੀ ਗਾਰਡ ਦੀ ਨੌਕਰੀ ਕਰਦੇ ਹਾਂ ਅਤੇ ਬੀਤੇ ਕੱਲ ਗੋਦਾਮਾਂ ਦੇ ਚਾਰੇ ਪਾਸੇ ਡਿਊਟੀ ਸੀ। ਦੁਪਿਹਰ ਸਮੇਂ ਦੂਸਰੇ ਪਾਸੇ ਰੌਲਾ ਪੈਂਦਾ ਸੁਨਾਈ ਦਿੱਤਾਂ ਜਿਸ ’ਤੇ ਮੈਂ ਆਪਣੇ ਸਾਥੀਆਂ ਨਾਲ ਜਾ ਕੇ ਵੇਖਿਆ ਕਿ ਕੰਧ ਤੋਂ ਪਾਰ ਇਕ ਮੋਟਰਸਾਈਕਲ ਖਡ਼ਾ ਸੀ ਜਿਸ ਕੋਲ ਇਕ ਵਿਅਕਤੀ ਕਣਕ ਦੀ ਬੋਰੀ ਲੈ ਕੇ ਖੜ੍ਹਾ ਸੀ ਤੇ ਇੱਕ ਮੋਨਾ ਨੌਜਵਾਨ ਗੋਦਾਮ ਅੰਦਰੋਂ ਇੱਕ ਹੋਰ ਕਣਕ ਦੀ ਬੋਰੀ ਚੁੱਕ ਕੇ ਕੰਧ ਤੋਂ ਪਾਰ ਸੁੱਟ ਰਿਹਾ ਸੀ। ਅਸੀ ਉਕਤ ਵਿਅਕਤੀਅਾਂ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਥਾਣਾ ਮੁੱਖੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣਾ ਨਾਮ ਕਾਰਜ ਸਿੰਘ ਪੁੱਤਰ ਸੇਵਾ ਸਿੰਘ, ਜਤਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਨਿਆਲਾ ਥਾਣਾ ਕੱਚਾਂ-ਪੱਕਾਂ ਦੱਸਿਆ । ਪੁਲਸ ਨੇ ਕਾਬੂ ਕੀਤੇ ਨੌਜਵਾਨਾਂ ਵਿਰੁੱਧ ਕੇਸ ਕਰ ਲਿਆ ਹੈ।